‘ਦ ਖ਼ਾਲਸ ਬਿਊਰੋ : ਰਾਜਸਥਾਨ (Rajasthan) ਦੇ ਉਦੈਪੁਰ (Udaipur) ਤੋਂ ਬੀਜੇਪੀ ਦੇ ਸੰਸਦ ਮੈਂਬਰ ਅਰਜੁਨਲਾਲ ਮੀਣਾ (BJP MP Arjunlal Meena) ਲਈ ਉਸਦੀਆਂ ਦੋ ਪਤਨੀਆਂ ਨੇ ਕਰਵਾਚੌਥ ਦਾ ਵਰਤ ਰੱਖਿਆ। ਅਰਜੁਨਲਾਲ ਦਾ ਵਿਆਹ ਦੋ ਔਰਤਾਂ ਮੀਨਾਕਸ਼ੀ ਅਤੇ ਰਾਜਕੁਮਾਰੀ ਦੇ ਨਾਲ ਹੋਇਆ ਹੈ। ਮੀਨਾਕਸ਼ੀ ਅਤੇ ਰਾਜਕੁਮਾਰੀ ਦੋ ਭੈਣਾਂ ਹਨ। ਰਾਜਕੁਮਾਰੀ ਅਧਿਆਪਕਾ ਹੈ ਅਤੇ ਦੂਸਰੀ ਪਤਨੀ ਮੀਨਾਕਸ਼ੀ ਇੱਕ ਗੈਸ ਏਜੰਸੀ ਦੀ ਮਾਲਕਣ ਹੈ।
ਅਰਜੁਨਲਾਲ ਸਾਲ 2014 ਵਿੱਚ ਸੰਸਬ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਰਾਜਸਥਾਨ ਦੀ ਮੋਹਨਲਾਲ ਸੁਖਾੜੀਆ ਯੂਨੀਵਰਸਿਟੀ ਤੋਂ ਐੱਮ ਕਾਮ, ਬੀਐੱਡ ਅਤੇ ਐੱਲਐੱਲਬੀ ਕੀਤੀ ਹੋਈ ਹੈ। ਅਰਜੁਨਲਾਲ ਮੀਣਾ ਸਾਲ 2003 ਤੋਂ 2008 ਤੱਕ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਬੀਜੇਪੀ ਨੇਤਾ ਸਾਲ 2014 ਦੇ ਲੋਕ ਸਭਾ ਚੋਣਾਂ ਵਿੱਚ ਉਦੈਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਦੁਬਾਰਾ 2019 ਵਿੱਚ ਵੀ ਮੀਣਾ ਨੇ ਫਤਿਹ ਹਾਸਿਲ ਕੀਤੀ।