The Khalas Tv Blog India ਕੇਦਾਰਨਾਥ, ਉੱਤਰਾਖੰਡ ਵਿੱਚ ਫਸੇ 2 ਹਜ਼ਾਰ ਸ਼ਰਧਾਲੂ, ਬਚਾਅ ਲਈ ਫੌਜ ਦੇ ਚਿਨੂਕ ਅਤੇ MI-17 ਹੈਲੀਕਾਪਟਰ ਤਾਇਨਾਤ
India

ਕੇਦਾਰਨਾਥ, ਉੱਤਰਾਖੰਡ ਵਿੱਚ ਫਸੇ 2 ਹਜ਼ਾਰ ਸ਼ਰਧਾਲੂ, ਬਚਾਅ ਲਈ ਫੌਜ ਦੇ ਚਿਨੂਕ ਅਤੇ MI-17 ਹੈਲੀਕਾਪਟਰ ਤਾਇਨਾਤ

ਉੱਤਰਾਖੰਡ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਕੇਦਾਰਨਾਥ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਸੂਬੇ ‘ਚ 48 ਘੰਟਿਆਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ NDRF ਦੀਆਂ 12 ਟੀਮਾਂ ਅਤੇ SDRF ਦੀਆਂ 60 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਮੀਂਹ ਕਾਰਨ ਹਰਿਦੁਆਰ, ਦੇਹਰਾਦੂਨ, ਟਿਹਰੀ, ਰੁਦਰਪ੍ਰਯਾਗ ਅਤੇ ਨੈਨੀਤਾਲ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਕੇਦਾਰਨਾਥ ‘ਚ ਬੱਦਲ ਫਟਣ ਕਾਰਨ 2000 ਤੋਂ ਜ਼ਿਆਦਾ ਲੋਕ ਲਿੰਚੋਲੀ ਅਤੇ ਭਿੰਬਲੀ ਨੇੜੇ ਪੈਦਲ ਰਸਤੇ ‘ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ 5 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।

ਕੇਦਾਰਨਾਥ ਰੂਟ ‘ਤੇ ਫਸੇ ਯਾਤਰੀਆਂ ਨੂੰ ਬਚਾਉਣ ਲਈ SDRF ਨੂੰ ਤਾਇਨਾਤ ਕੀਤਾ ਗਿਆ ਹੈ। ਮੁਨਕਟੀਆ ਤੋਂ ਸੋਨਪ੍ਰਯਾਗ ਤੱਕ 450 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਕੀ ਲੋਕਾਂ ਨੂੰ ਚਿਨੂਕ ਅਤੇ ਐਮਆਈ-17 ਹੈਲੀਕਾਪਟਰਾਂ ਰਾਹੀਂ ਬਚਾਇਆ ਜਾ ਰਿਹਾ ਹੈ

ਮੌਸਮ ਵਿਭਾਗ ਨੇ ਸ਼ੁੱਕਰਵਾਰ (2 ਅਗਸਤ) ਨੂੰ 24 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜੋ ਅਗਲੇ 4 ਦਿਨਾਂ ਤੱਕ ਰਹੇਗਾ।

Exit mobile version