The Khalas Tv Blog India ਪ੍ਰਯਾਗਰਾਜ ਮਹਾਕੁੰਭ ਲਈ ਪੰਜਾਬ ਤੋਂ 2 ਸਪੈਸ਼ਲ ਟਰੇਨਾਂ ਚੱਲਣਗੀਆਂ
India Punjab

ਪ੍ਰਯਾਗਰਾਜ ਮਹਾਕੁੰਭ ਲਈ ਪੰਜਾਬ ਤੋਂ 2 ਸਪੈਸ਼ਲ ਟਰੇਨਾਂ ਚੱਲਣਗੀਆਂ

ਮਹਾਂ ਕੁੰਭ ਮੇਲੇ ਦੇ ਮੱਦੇਨਜ਼ਰ, ਰੇਲਵੇ ਨੇ ਅੰਮ੍ਰਿਤਸਰ-ਪ੍ਰਯਾਗਰਾਜ ਅਤੇ ਫ਼ਿਰੋਜ਼ਪੁਰ-ਪ੍ਰਯਾਗਰਾਜ ਵਿਚਕਾਰ ਅਸਥਾਪੂਰਨਾ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਮਹਾਂ ਕੁੰਭ ਮੇਲੇ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਅੰਮ੍ਰਿਤਸਰ-ਪ੍ਰਯਾਗਰਾਜ ਅਤੇ ਫ਼ਿਰੋਜ਼ਪੁਰ-ਪ੍ਰਯਾਗਰਾਜ ਵਿਚਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨਾਂ ਮਕਰ ਸੰਕ੍ਰਾਂਤੀ ਅਤੇ ਮਹਾਕੁੰਭ ਸਨਾਨ ਦੀਆਂ ਤਰੀਕਾਂ ਨੂੰ ਧਿਆਨ ‘ਚ ਰੱਖ ਕੇ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਸ਼ਰਧਾਲੂ ਪ੍ਰਯਾਗਰਾਜ ਤੱਕ ਆਸਾਨੀ ਨਾਲ ਪਹੁੰਚ ਸਕਣ।

ਰੇਲਵੇ ਨੇ ਮਹਾਕੁੰਭ ਦੇ ਸ਼ਰਧਾਲੂਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਇਨ੍ਹਾਂ ਟਰੇਨਾਂ ਦੇ ਸੰਚਾਲਨ ਨੂੰ ਯਕੀਨੀ ਬਣਾਇਆ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਆਪਣੀ ਬੁਕਿੰਗ ਕਰ ਲੈਣ ਅਤੇ ਯਾਤਰਾ ਕਰਨ ਤੋਂ ਪਹਿਲਾਂ ਟਰੇਨਾਂ ਦੇ ਸਮੇਂ ਦੀ ਪੁਸ਼ਟੀ ਕਰਨ।

ਅੰਮ੍ਰਿਤਸਰ-ਪ੍ਰਯਾਗਰਾਜ ਸਪੈਸ਼ਲ ਟਰੇਨ (04662)

ਰਵਾਨਗੀ: ਇਹ ਰੇਲ ਗੱਡੀ 9, 19 ਅਤੇ 29 ਜਨਵਰੀ ਨੂੰ ਅੰਮ੍ਰਿਤਸਰ ਤੋਂ 20:10 ਵਜੇ ਰਵਾਨਾ ਹੋਵੇਗੀ।

ਮੰਜ਼ਿਲ: ਅਗਲੇ ਦਿਨ ਰਾਤ 19:00 ਵਜੇ ਪ੍ਰਯਾਗਰਾਜ ਪਹੁੰਚੇਗੀ।

ਵਾਪਸੀ: ਪ੍ਰਯਾਗਰਾਜ ਤੋਂ ਇਹ ਟਰੇਨ 11, 21 ਅਤੇ 31 ਜਨਵਰੀ ਨੂੰ ਚੱਲੇਗੀ ਅਤੇ ਅਗਲੇ ਦਿਨ ਸਵੇਰੇ 04:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਫ਼ਿਰੋਜ਼ਪੁਰ ਕੈਂਟ-ਪ੍ਰਯਾਗਰਾਜ ਸਪੈਸ਼ਲ ਟਰੇਨ (04664)

ਰਵਾਨਗੀ: ਇਹ ਰੇਲ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ 25 ਜਨਵਰੀ ਨੂੰ 15:25 ਵਜੇ ਰਵਾਨਾ ਹੋਵੇਗੀ।

ਮੰਜ਼ਿਲ: ਅਗਲੇ ਦਿਨ ਸਵੇਰੇ 11:30 ਵਜੇ ਪ੍ਰਯਾਗਰਾਜ ਪਹੁੰਚੇਗੀ।

ਵਾਪਸੀ: ਇਹ ਟਰੇਨ 26 ਜਨਵਰੀ ਨੂੰ ਪ੍ਰਯਾਗਰਾਜ ਤੋਂ ਰਵਾਨਾ ਹੋਵੇਗੀ।

ਇਨ੍ਹਾਂ ਦੋਵਾਂ ਟਰੇਨਾਂ ਦਾ ਰੂਟ ਕਈ ਵੱਡੇ ਸਟੇਸ਼ਨਾਂ ਤੋਂ ਗੁਜ਼ਰੇਗਾ। ਇਨ੍ਹਾਂ ਵਿੱਚ ਬਿਆਸ, ਜਲੰਧਰ ਸਿਟੀ, ਅੰਬਾਲਾ, ਸਹਾਰਨਪੁਰ, ਮੇਰਠ ਸਿਟੀ, ਹਾਪੁੜ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਰਾਏਬਰੇਲੀ ਵਰਗੇ ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ਤੋਂ ਹਰ ਦਿਸ਼ਾ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਰੇਲਗੱਡੀ ਵਿਚ ਚੜ੍ਹਨ ਅਤੇ ਉਤਰਨ ਦੀ ਸਹੂਲਤ ਮਿਲੇਗੀ।

Exit mobile version