The Khalas Tv Blog Punjab ਜਮੀਨ ਵੰਡ ਨੂੰ ਲੈ ਕੇ ਹੋਈ ਗੋਲੀਬਾਰੀ, 2 ਦੀ ਹੋਈ ਮੌਤ
Punjab

ਜਮੀਨ ਵੰਡ ਨੂੰ ਲੈ ਕੇ ਹੋਈ ਗੋਲੀਬਾਰੀ, 2 ਦੀ ਹੋਈ ਮੌਤ

ਅੰਮ੍ਰਿਤਸਰ ‘ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਮੀਨ ਦੀ ਵੰਡ ਨੂੰ ਲੈ ਕੇ ਇਹ ਘਟਨਾ ਵਾਪਰੀ ਹੈ। ਜਾਣਾਕਰੀ ਮੁਤਾਬਕ ਇਹ ਜਮੀਨ 40 ਸਾਲ ਪਹਿਲਾਂ ਵੰਡੀ ਗਈ ਸੀ। ਇਸ ਗੋਲੀਬਾਰੀ ਵਿੱਚ ਖੇਤ ਵਿੱਚ ਕੰਮ ਕਰ ਰਹੇ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ 4 ਜ਼ਖਮੀਆਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਇਕ ਲੋਪੋਕੇ ‘ਚ ਜ਼ੇਰੇ ਇਲਾਜ ਹੈ।

ਪੀੜਤ ਧਿਰ ਨੇ ਦੱਸਿਆ ਕਿ 40 ਸਾਲ ਪਹਿਲਾਂ ਜ਼ਮੀਨ ਦੀ ਵੰਡ ਹੋਈ ਸੀ। ਪਰ ਮੁਲਜ਼ਮ ਵੱਲੋਂ ਜ਼ਬਰੀ ਜ਼ਮੀਨ ਵਾਹੀ ਗਈ ਹੈ। ਜਿਸ ਤੋਂ ਬਾਅਦ ਉਹ ਗੱਲ ਕਰਨ ਲਈ ਗਏ ਪਰ ਮੁਲਜ਼ਮਾਂ ਨੇ ਨਾਜਾਇਜ਼ ਅਸਲਾ ਕੱਢ ਲਿਆ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਦੋ ਸਾਥੀ ਬਲਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 5 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਨੂੰ ਸੀਲ ਕਰਕੇ ਗੋਲੇ ਇਕੱਠੇ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ –  ਮੁਹਾਲੀ ’ਚ ਵੱਡੀ ਵਾਰਦਾਤ! ਦੋ ਨੌਜਵਾਨਾਂ ਨੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ

 

 

 

Exit mobile version