The Khalas Tv Blog India ਅੰਮ੍ਰਿਤਸਰ ਵਿੱਚ ਭਿਆਨਕ ਹਾਦਸਾ! ਤੀਜੇ ਨੂੰ ਬਚਾਉਣ ਦੇ ਚੱਕਰ ਵਿੱਚ 2 ਲੋਕਾਂ ਦੀ ਮੌਤ
India Punjab

ਅੰਮ੍ਰਿਤਸਰ ਵਿੱਚ ਭਿਆਨਕ ਹਾਦਸਾ! ਤੀਜੇ ਨੂੰ ਬਚਾਉਣ ਦੇ ਚੱਕਰ ਵਿੱਚ 2 ਲੋਕਾਂ ਦੀ ਮੌਤ

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਵੇਰਕਾ ਬਾਈਪਾਾਸ ਦੇ ਕੋਲ ਭਿਆਨਕ ਕਾਰ ਹਾਦਸਾ ਹੋਇਆ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ ਦੇ ਦੌਰਾਨ ਹੋਇਆ ਹੈ। ਹਾਦਸੇ ਵਿੱਚ 5 ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ। ਕਾਰ ਵਿੱਚ ਬੈਠਿਆ ਪਰਿਵਾਰ ਹਿਮਾਚਲ ਦਾ ਸੀ ਅਤੇ ਉਹ ਅੰਮ੍ਰਿਤਸਰ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਘਰ ਪਰਤ ਰਹੇ ਸਨ।

ਵੇਰਕਾ ਬਾਈਪਾਸ ਦੇ ਕੋਲ ਅਚਾਨਕ ਇੱਕ ਸ਼ਖਸ ਸਾਹਮਣੇ ਤੋਂ ਆ ਗਿਆ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਕਾਰ ਪਲਟ ਕੇ ਸੜਕ ਤੋਂ ਹੇਠਾ ਪਲਟ ਗਈ। ਜਿੰਨਾਂ 2 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਇੱਕ ਕਾਰ ਚੱਲਾ ਰਹੇ ਡਰਾਈਵਰ ਦੀ ਮਾਂ ਹੈ ਅਤੇ ਦੂਜਾ ਸ਼ਖਸ ਜਸਵੰਤ ਸਿੰਘ ਹੈ ਜੋ ਸੜਕ ਪਾਰ ਕਰ ਰਿਹਾ ਸੀ।

ਕਾਂਗੜਾ ਜਾ ਰਹੇ ਸੀ

ਕਾਰ ਦੇ ਡਰਾਈਵਰ ਗੋਪੀ ਚੰਦ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਕਾਰ ‘ਤੇ ਸਵਾਰ ਹੋਕੇ ਕਾਂਗੜਾ ਪਰਤ ਰਹੇ ਸੀ। ਬਾਈਪਾਸ ਦੇ ਕੋਲ ਕਿਸੇ ਨੂੰ ਬਚਾਉਣ ਦੇ ਚੱਕਰ ਵਿੱਚ ਹਾਦਸਾ ਹੋਇਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਦੇ ਵੱਲੋਂ ਆ ਰਹੀ ਸੀ। ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ –   ਕਿਸਾਨ ਨਵਦੀਪ ਸਿੰਘ ਜਲਬੇੜਾ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

 

Exit mobile version