The Khalas Tv Blog Punjab ਮੋਹਾਲੀ ਪੁਲਿਸ ਨੇ ਦੋ ਕੀਤੇ ਗ੍ਰਿਫਤਾਰ, ਟਾਲੀ ਵੱਡੀ ਘਟਨਾ
Punjab

ਮੋਹਾਲੀ ਪੁਲਿਸ ਨੇ ਦੋ ਕੀਤੇ ਗ੍ਰਿਫਤਾਰ, ਟਾਲੀ ਵੱਡੀ ਘਟਨਾ

 ਬਿਊਰੋ ਰਿਪੋਰਟ – ਮੋਹਾਲੀ ਪੁਲਿਸ (Mohali Police) ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਏਅਰਪੋਰਟ ਰੋਡ (Airport Road) ‘ਤੇ ਛੱਤ ਚੌਂਕ ਨੇੜੇ ਤੋਂ ਦੋ ਵਿਅਕਤੀਆਂ ਨੂੰ ਹਥਿਆਰਾਂ ਦੇ ਨਾਲ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਕੋਲੋ ਇਕ ਪਿਸਤੌਲ 32 ਬੋਰ ਅਤੇ ਕਾਰਤੂਸ ਦੇ ਨਾਲ-ਨਾਲ ਇਕ ਐਕਯੂਵੀ ਕਾਰ ਵੀ ਬਰਾਮਦ ਕੀਤੀ ਹੈ। 

ਪੁਲਿਸ ਨੇ ਮੁਲਾਜ਼ਮਾਂ ਬਾਰੇ ਦੱਸਿਆ ਕਿ ਅਵਨਪ੍ਰੀਤ ਸਿਘ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੋਵੇਂ ਬਰਨਾਲਾ ਜ਼ਿਲ੍ਹਾ ਨਾਲ ਸਬੰਧਿਤ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਮੋਹਾਲੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮਾ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੋਲੋ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਦੋਵਾਂ ਖਿਲਾਫ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਏਅਰਪੋਰਟ ਰੋਡ ਤੇ ਮੌਜੂਦ ਸੀ ਅਤੇ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਕਾਲੇ ਰੰਗ ਗੀ KUV ਕਾਰ ਵਿੱਚ ਚੌਕ ਕੋਲ ਖੜ੍ਹੇ ਆਪਣੇ ਦੋਸਤ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਨਜਾਇਜ਼ ਹਥਿਆਰ ਵੀ ਸਨ। ਪੁਲਿਸ ਵੱਲੋਂ ਉਨ੍ਹਾਂ ਤੇ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵਾਂ ਦੀ ਕੀ ਕਰਨ ਦੀ ਮਨਸ਼ਾ ਸੀ। 

ਇਹ ਵੀ ਪੜ੍ਹੋ –  ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦਾ ਕੀਤਾ ਐਲਾਨ

 

Exit mobile version