The Khalas Tv Blog India ਹਿਮਾਚਲ ਪ੍ਰਦੇਸ਼  ਵਿੱਚ ਟਰੱਕ ਨੂੰ ਪੇਸ਼ ਆਇਆ ਹਾਦ ਸਾ,2 ਮੌ ਤਾਂ, 41 ਜ਼ਖ਼ ਮੀ
India

ਹਿਮਾਚਲ ਪ੍ਰਦੇਸ਼  ਵਿੱਚ ਟਰੱਕ ਨੂੰ ਪੇਸ਼ ਆਇਆ ਹਾਦ ਸਾ,2 ਮੌ ਤਾਂ, 41 ਜ਼ਖ਼ ਮੀ

‘ਦ ਖ਼ਾਲਸ ਬਿਊਰੋ :ਬਾਬਾ ਵਡਭਾਗ ਸਿੰਘ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੇ ਟਰੱਕ ਦੇ ਇੱਕ ਖਾਈ ਵਿੱਚ ਪੱਲਟ ਜਾਣ ਕਾਰਣ ਦੋ ਵਿਅਕਤੀਆਂ ਦੀ ਮੌ ਤ ਹੋ ਗਈ ਤੇ 41 ਦੇ ਕਰੀਬ ਲੋਕ ਜ਼ਖ਼ ਮੀ ਹੋ ਗਏ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਬ ਉਪ ਮੰਡਲ ਦੇ ਪੰਜੋਆ ਪਿੰਡ ਵਿੱਚ ਵਾਪਰਿਆ।ਇਸ ਹਾਦਸੇ ਵਿੱਚ ਮਰ ਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ,ਜਿਸ ਦੀ ਪਛਾਣ ਤਰਨਤਾਰਨ ਦੀ ਰਹਿਣ ਵਾਲੀ ਰਾਜ ਕੌਰ ਵਜੋਂ ਹੋਈ ਹੈ ਤੇ 41 ਦੇ ਕਰੀਬ ਸ਼ਰਧਾਲੂ ਜ਼ਖ਼ ਮੀ ਹੋ ਗਏ। ਇਨ੍ਹਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਬ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version