The Khalas Tv Blog Punjab 2 ਆਜ਼ਾਦ ਕੌਂਸਲਰ ‘ਆਪ’ ‘ਚ ਸ਼ਾਮਲ, ਮੰਤਰੀ ਨੇ ਕਰਵਾਇਆ ਸ਼ਾਮਲ
Punjab

2 ਆਜ਼ਾਦ ਕੌਂਸਲਰ ‘ਆਪ’ ‘ਚ ਸ਼ਾਮਲ, ਮੰਤਰੀ ਨੇ ਕਰਵਾਇਆ ਸ਼ਾਮਲ

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿਚ ਕਾਂਗਰਸ ਪਾਰਟੀ ਭਾਂਵੇ ਨਗਰ ਨਿਗਮ ਚੋਣਾਂ ਵਿਚ ਵੱਡੀ ਪਾਰਟੀ ਬਣ ਕੇ ਉਭਰੀ ਸੀ ਪਰ ਮੇਅਰ ਆਮ ਆਦਮੀ ਪਾਰਟੀ ਦਾ ਬਣਦਾ ਦਿਖਾਈ ਦੇ ਰਿਹਾ ਹੈ। ਅੱਜ 2 ਆਜ਼ਾਦ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਕੇ ਆਪ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ, ਵਾਰਡ ਨੰਬਰ 67 ਤੋਂ ਕੌਂਸਲਰ ਅਨੀਤਾ ਰਾਣੀ ਅਤੇ ਵਾਰਡ ਨੰਬਰ 63 ਤੋਂ ਕੌਂਸਲਰ ਊਸ਼ਾ ਰਾਣੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਆਪ ਚ ਸ਼ਮੂਲੀਅਤ ਕੀਤੀ ਹੈ। ਜਿਸ ਨਾਲ ਕਾਂਗਰਸ ਦੀ ਚਿੰਤਾ ਵਿਚ ਵਾਧਾ ਹੋ ਗਿਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਦੋਵਾਂ ਕੌਂਸਲਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਰਸਮੀ ਤੌਰ ‘ਤੇ ਉਨ੍ਹਾਂ ਨੂੰ ਪਾਰਟੀ ਦਾ ਹਿੱਸਾ ਬਣਾਇਆ। ਮੰਤਰੀ ਕੁਲਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਸਤਿਕਾਰ ਅਤੇ ਬਰਾਬਰ ਮੌਕੇ ਦਿੱਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਢੁਕਵੇਂ ਅਹੁਦੇ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ 40 ਕੌਂਸਲਰ ਜਿੱਤੇ ਸਨ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਕੇਵਲ 24 ‘ਤੇ ਸਿਮਟ ਕੇ ਰਹਿ ਗਈ ਸੀ ਪਰ ਹੁਣ ‘ਆਪ’ ਹੌਲੀ-ਹੌਲੀ ਕੌਂਸਲਰ ਤੋੜ ਕੇ ਮੇਅਰ ਬਣਾ ਸਕਦੀ ਹੈ

ਇਹ ਵੀ ਪੜ੍ਹੋ –  ਪੰਜਾਬ ਦੇ ਇਸ ਪਿੰਡ ‘ਚ ਫਿਰ ਹੋਈ ਬੇਅਦਬੀ, ਮਾਮਲਾ ਦਰਜ

 

Exit mobile version