The Khalas Tv Blog India ਜੰਮੂ-ਕਸ਼ਮੀਰ ’ਚ ਕੱਲ੍ਹ ਦੂਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਦਰਦਨਾਕ ਖ਼ਬਰ!
India

ਜੰਮੂ-ਕਸ਼ਮੀਰ ’ਚ ਕੱਲ੍ਹ ਦੂਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਦਰਦਨਾਕ ਖ਼ਬਰ!

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਵਿੱਚ 25 ਸਤੰਬਰ ਨੂੰ ਦੂਜੇ ਗੇੜ੍ਹ ਦੀ ਚੋਣ ਹੋਣੀ ਹੈ ਇਸ ਦੌਰਾਨ ਪੋਲਿੰਗ ਪਾਰਟੀ ਨੂੰ ਲੈ ਕੇ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਗੁਲਾਬਗੜ੍ਹ ਖੇਤਰ ਵਿੱਚ ਟਕਸਾਨ ਨੇੜੇ ਚੋਣ ਡਿਊਟੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਤ ਹੋ ਗਈ ਹੈ, ਇੱਕ ਜ਼ਖ਼ਮੀ ਹੋਇਆ ਹੈ।

ਡੀਸੀ ਰਿਆਸੀ ਦੇ ਮੁਤਾਬਿਕ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋਈ ਅਤੇ 1 ਜ਼ਖ਼ਮੀ ਹੋ ਗਿਆ। 25 ਸਤੰਬਰ ਨੂੰ ਜੰਮੂ-ਕਸ਼ਮੀਰ ਦੇ 6 ਜ਼ਿਲ੍ਹਿਆਂ ’ਚ 26 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ।

ਚੋਣ ਮੈਦਾਨ ਵਿੱਚ ਹੋਰ ਪ੍ਰਮੁੱਖ ਉਮੀਦਵਾਰਾਂ ਵਿੱਚ ਨੌਸ਼ਹਿਰਾ ਵਿਧਾਨ ਸਭਾ ਸੀਟ ਤੋਂ ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਅਤੇ ਕੇਂਦਰੀ-ਸ਼ਾਲਟੇਂਗ ਸੀਟ ਤੋਂ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਾਮਿਦ ਕਾਰਾ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਜੰਮੂ-ਕਸ਼ਮੀਰ ’ਚ ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ ਪੂਰੀ ਹੋਈ, ਜਿਸ ’ਚ ਸੱਤ ਜ਼ਿਲ੍ਹਿਆਂ ਦੀਆਂ 24 ਸੀਟਾਂ ’ਤੇ 61.13 ਫੀਸਦੀ ਵੋਟਿੰਗ ਹੋਈ।

Exit mobile version