The Khalas Tv Blog Punjab 2 ਸਾਲ ਪਹਿਲਾਂ ਵਿਆਹ ਹੋਇਆ ! ਪੇਕੇ ਪਰਿਵਾਰ ਨੇ ਹੀ ਜ਼ਿੰਦਗੀ ਖਤਮ ਕਰਨ ਲਈ ਮਜ਼ਬੂਰ ਕੀਤਾ
Punjab

2 ਸਾਲ ਪਹਿਲਾਂ ਵਿਆਹ ਹੋਇਆ ! ਪੇਕੇ ਪਰਿਵਾਰ ਨੇ ਹੀ ਜ਼ਿੰਦਗੀ ਖਤਮ ਕਰਨ ਲਈ ਮਜ਼ਬੂਰ ਕੀਤਾ

ਬਿਉਰੋ ਰਿਪੋਰਟ : ਪਟਿਆਲਾ ਦੇ ਰਣਜੀਤ ਨਗਰ ਵਿੱਚ ਇੱਕ ਵਿਆਹੁਤਾ ਨੇ ਆਪਣੀ ਜੀਵਨ ਲੀਲਾ ਖਤਰ ਕਰ ਲਈ ਹੈ । ਮ੍ਰਿਤਕ ਦੀ ਪਛਾਣ ਤਮਨਾ ਦੇ ਰੂਪ ਵਿੱਚ ਹੋਈ ਹੈ । ਜਿਸ ਨੇ ਦੇਰ ਆਪਣੀ ਸਾਹ ਤਿਆਗ ਦਿੱਤੇ ਹਨ । ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭਜੇ ਦਿੱਤਾ ਹੈ। ਕੁੜੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਅੰਤਰਜਾਤੀ ਵਿਆਹ ਕਰਕੇ ਕੁੜੀ ਦਾ ਤਾਇਆ ਪਰੇਸ਼ਾਨ ਕਰ ਰਿਹਾ ਸੀ । ਪੁਲਿਸ ਨੇ ਬਿਆਨ ਰਿਕਾਰਡ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮ੍ਰਿਤਕ ਦੀ ਮਾਂ ਭਾਰਤੀ ਨੇ ਦੱਸਿਆ ਕਿ ਉਸ ਦੀ ਧੀ ਨੇ 2 ਸਾਲ ਪਹਿਲਾਂ ਇੱਕ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਸੀ,ਵਿਆਹ ਦੇ ਬਾਅਦ ਉਸ ਦੀ ਇੱਕ 10 ਮਹੀਨੇ ਦੀ ਧੀ ਹੈ । ਭਾਰਤੀ ਨੇ ਦੱਸਿਆ ਕਿ ਉਸ ਦੇ ਜੇਠ ਨੂੰ ਅੰਤਰ ਜਾਤੀ ਵਿਆਹ ਨੂੰ ਲੈਕੇ ਇਤਰਾਜ਼ ਸੀ । ਉਹ ਧੀ ਨੂੰ ਅਕਸਰ ਧਮਕੀ ਦਿੰਦਾ ਸੀ । ਧੀ ਦੇ ਪਤੀ ਨੂੰ ਵੀ ਗਾਲਾਂ ਕੱਢ ਦਾ ਸੀ ।

ਜੇਠ ਨਾਲ ਝਗੜਾ

ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਨਾਲ ਉਸ ਦਾ ਝਗੜਾ ਰਹਿੰਦਾ ਸੀ,ਉਹ ਧੀ ਦੇ ਖਿਲਾਫ ਵੀ ਸ਼ਿਕਾਇਤਾਂ ਕਰਦਾ ਸੀ ਜਿਸ ਦੀ ਵਜ੍ਹਾਂ ਕਰਕੇ ਧੀ ਪਰੇਸ਼ਾਨ ਰਹਿਣ ਲੱਗੀ । ਫਿਰ ਬੀਤੀ ਰਾਤ ਉਸ ਨੇ ਉਹ ਕਦਮ ਚੁੱਕ ਲਿਆ ਜਿਸ ਨੇ ਉਸ ਦੇ ਸਾਹਾਂ ਤੇ ਰੋਕ ਲੱਗਾ ਦਿੱਤੀ ।

Exit mobile version