The Khalas Tv Blog Punjab ਡਿਬੇਟ ਨੇ ਵਧਾਈ ਟੈਨਸ਼ਨ ! ਕਿਸੇ ਨੇ ਕੇਸ ਕਰਨ ਦੀ ਚਿਤਾਵਨੀ ਦਿੱਤੀ ! ਕਿਸੇ ਨੇ ਮੁਆਫੀ ਦੀ ਮੰਗ ਕੀਤੀ !
Punjab

ਡਿਬੇਟ ਨੇ ਵਧਾਈ ਟੈਨਸ਼ਨ ! ਕਿਸੇ ਨੇ ਕੇਸ ਕਰਨ ਦੀ ਚਿਤਾਵਨੀ ਦਿੱਤੀ ! ਕਿਸੇ ਨੇ ਮੁਆਫੀ ਦੀ ਮੰਗ ਕੀਤੀ !

ਬਿਉਰੋ ਰਿਪੋਟਰ :  ਕਿਸਾਨਾਂ ਨੂੰ ਸੇਧ ਦੇਣ ਲਈ ਅਤੇ ਨਵੀਆਂ ਕਾਢਾ ਕੱਢਣ ਲਈ ਬਣੀ  ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ  1 ਨਵੰਬਰ ਨੂੰ ਪੰਜਾਬ ਦੀ ਸਿਆਸੀ ਕਸਰਤ ਦਾ ਕੇਂਦਰ ਬਣੀ  । ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਡਿਬੇਟ ਮੈਂ ਪੰਜਾਬ ਬੋਲਦਾ ਹਾਂ ਲਈ ਸਿਆਸੀ ਆਗੂਆਂ ਦਾ ਇੰਤਜ਼ਾਰ ਹੋ ਰਿਹਾ  ਸੀ ਦੂਜੇ ਪਾਸੇ ਪ੍ਰਦਰਸ਼ਨ ਕਰਨ ਪਹੁੰਚਿਆ ਜਥੇਬੰਦੀਆਂ ਨੂੰ 2000 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਘੇਰਾ ਪਾਇਆ ਹੋਇਆ ਸੀ । ਕਿਸੇ ਨੂੰ ਵੀ PAU ਦੇ ਆਲੇ-ਦੁਆਲੇ ਪਹੁੰਚਣ ਦੀ ਇਜ਼ਾਜਤ ਨਹੀਂ ਸੀ ।
ਸਵੇਰ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਜਿਵੇਂ ਹੀ ਲੈਂਡ ਹੋਇਆ …. ਕੈਮਰੇ ਦੀਆਂ ਨਜ਼ਰਾਂ  ਵਿਰੋਧੀ ਧਿਰ ਦੇ ਆਗੂਆਂ ਨੂੰ ਤਲਾਸ਼ਨ ਲੱਗ ਪਈਆਂ  ਕੀ ਕੌਣ-ਕੌਣ ਡਿਬੇਟ ਵਿੱਚ ਪਹੁੰਚੇਗਾ ।  ਹਾਲਾਂਕਿ ਪਹਿਲਾਂ ਹੀ ਤੈਅ  ਸੀ ਵਿਰੋਧੀ ਆਗੂ ਕੋਈ  ਨਹੀਂ ਪਹੁੰਚੇਗਾ  ਪਰ ਸਰਪਰਾਇਜ਼ ਐਂਟਰੀ ਦਾ ਸਭ ਨੂੰ ਇੰਤਜ਼ਾਰ ਸੀ ।  12 ਵਜੇ ਮੰਚ ਦੇ ਸੰਚਾਲਕ ਪ੍ਰੋਫੈਸਰ ਨਿਰਮਲ ਸਿੰਘ ਜੋੜਾ ਨੇ  ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਦੇਰ ਹੋਰ ਵਿਰੋਧੀਆਂ ਆਗੂਆਂ ਦਾ ਇੰਤਜ਼ਾਰ ਕੀਤਾ ਅਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟੇਜ ਸੌਂਪ ਦਿੱਤਾ ।  ਸਭ ਤੋਂ  ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ  ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਦੇ ਉਨ੍ਹਾਂ ਆਗੂਆਂ ਨੂੰ ਤੰਜ ਭਰੇ ਅੰਦਾਜ ਵਿੱਚ ਲਾਮਾ ਮਾਰਿਆ ਕਿ ਜਿਹੜੇ  ਡਿਬੇਟ ਵਿੱਚ ਨਹੀਂ ਪਹੁੰਚੇ ਸਨ । ਮੁੱਖ ਮੰਤਰੀ ਮਾ ਨੇ ਕਿਹਾ  ‘ਚੋਣਾਂ ਹਾਰ ਗਏ ਤਾਂ ਮਤਲਬ ਤੁਹਾਡੇ ਸਾਰੇ ਗੁਨਾਹ ਮੁਆਫ ਹੋ ਗਏ’  ‘ਚੰਗਾ ਹੁੰਦਾ ਮੇਰੇ ਸਾਥੀ ਇੱਥੇ ਆਉਂਦੇ’ ’20 ਤੋਂ 25  ਦਿਨਾਂ ਦੌਰਾਨ ਨਾ ਆਉਣ ਦੇ ਬਹਾਨੇ ਲੱਗਾ ਰਹੇ ਸਨ’ ‘5 ਸਵਾਲਾਂ ਦਾ ਜਵਾਬ ਮੰਗਣ ਵਾਲੇ ਇੱਥੇ ਆਕੇ ਪੁੱਛ ਲੈਂਦੇ’ ‘ਪਹਿਲਾਂ ਵਿਰੋਧੀ ਇੱਕ ਦੂਜੇ ਨੂੰ ਸਵਾਲ ਹੀ ਨਹੀਂ ਪੁੱਛ ਦੇ ਸਨ’।
  ਪ੍ਰਤਾਪ ਸਿੰਘ ਬਾਜਵਾ,ਰਾਜਾ ਵੜਿੰਗ,ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਪਹੁੰਚੇ ਹੀ ਨਹੀਂ ਸਨ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਤਕਰੀਬਨ ਡੇਢ ਘੰਟੇ ਦੇ ਭਾਸ਼ਣ ਦੀ ਸ਼ੁਰੂਆਤ SYL ਦੇ ਮੁੱਦੇ ਤੋਂ ਕੀਤੀ । SYL ਵਿਵਾਦ ਦੇ ਤਕਰੀਬਨ 50 ਸਾਲ ਦੇ ਸਫਰ ਦੌਰਾਨ ਅਕਾਲੀ ਦਲ,ਕਾਂਗਰਸ ਅਤੇ ਕੇਂਦਰ ਸਰਕਾਰ ਦੇ ਸਮੇਂ ਪੰਜਾਬ ਨਾਲ ਕੀਤੀਆਂ ਵਧੀਕਿਆਂ ਦਾ ਚਿੱਠਾ ਮੁੱਖ ਮੰਤਰੀ ਨੇ ਫਰੌਲਨਾ ਸ਼ੁਰੂ ਕੀਤਾ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਚੌਟਾਲਾ ਪਰਿਵਾਰ ਨਾਲ ਦੋਸਤੀ ਅਤੇ ਕੈਪਟਨ ਅਮਰਿੰਦਰ ਦੇ ਇੰਦਰਾ ਗਾਂਧੀ ਨਾਲ ਟੱਕ ਲਗਾਉਣ ਵੇਲੇ ਮੌਜੂਦਗੀ ਤੋਂ ਲੈਕੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੇ ਰੋਲ ਨੂੰ ਲੈਕੇ ਸਾਰੀ ਗਾਥਾ ਸੁਣਾ ਦਿੱਤੀ ਅਤੇ ਫਿਰ ਇੱਕ ਇੱਕ ਕਰਕੇ ਕਟਰਹਰੇ ਵਿੱਚ ਖੜਾ ਕਰ ਦਿੱਤਾ ।  ਭਗਵੰਤ ਮਾਨ ਦੇ ਇੱਕ-ਇੱਕ ਸਵਾਲ ਦਾ ਜਵਾਬ ਫਿਰ ਅਕਾਲੀ ਦਲ ਅਤੇ ਬੀਜੇਪੀ ਨੇ ਵੀ ਠੋਕਵਾ ਦਿੱਤਾ । ਸੁਨੀਲ ਜਾਖੜ ਨੇ ਆਪਣੇ ਪਿਤਾ ਦੇ ਗਲਤ ਤੱਥ ਪੇਸ਼ ਕਰਨ ‘ਤੇ ਮੁੱਖ ਮੰਤਰੀ ਮਾਨ ਕੋਲੋ ਸਬੂਤ ਮੰਗ ਦੇ ਹੋਏ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ।  ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਨੇ ਕਿਹਾ  ‘ਮਹਾ ਡਿਬੇਟ ਨਹੀਂ  ਇਹ ਡਰਾਮਾ ਹੈ,ਹਰਿਆਣਾ ਦੀਆਂ  ਸਾਰੀਆਂ ਸਿਆਸੀ ਪਾਰਟੀਆਂ ਇਕੱਠੀ ਹੋ ਕੇ ਪੰਜਾਬ ਦਾ ਪਾਣੀ ਲਿਜਾਉਣ ਲਈ ਰਣਨੀਤੀ ਬਣਾ ਰਹੀਆਂ ਹਨ। ਪਰ  ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਿਰ ਜੋੜਨ ਦੀ ਥਾਂ ਤਾਕਤ ਦੇ ਨਸ਼ੇ ਵਿੱਚ ਚੂਰ ਹਨ।  !

 ਵਿਰੋਧੀਆਂ ਨੂੰ ਕਟਹਰੇ ਵਿੱਚ  ਖੜਾਂ ਕਰਨ ਤੋਂ ਬਾਅਦ ਵਾਰੀ ਆਪਣੀ ਪਿੱਠ ਥਾਪੜਨ ਦੀ । ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 3 ਵਾਰ ਅਸੀਂ ਸੁਪਰੀਮ ਕੋਰਟ ਆਪਣਾ ਪੱਖ ਰੱਖਿਆ ਹਰਿਆਣਾ ਨਹੀਂ ਪਹੁੰਚਿਆ। ਜਦੋਂ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਕੋਲ ਮਾਮਲਾ ਪਹੁੰਚਿਆ ਤਾਂ ਮੈਂ ਉਨ੍ਹਾਂ ਨੂੰ SYL ਦੀ ਥਾਂ YSL ਦਾ ਫਾਰਮੂਲਾ ਦੱਸਿਆ ਅਤੇ ਨਾਲ ਹੀ ਉਲਟਾ ਹਰਿਆਣਾ ਕੋਲੋ ਸਾਡਾ ਹੱਕ ਦਿਵਾਉਣ ਦੀ ਮੰਗ ਕਰ ਦਿੱਤੀ ।
 ਮੁੱਖ ਮੰਤਰੀ ਭਗਵੰਤ ਮਾਨ ਨੇ  ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸ ਦੇ ਹੋਏ ਕਿਹਾ ‘ਇਹ ਤਾਂ ਸ਼ੁੱਕਰ ਕਰੋ ਮੈਂ ਪਾਰਟੀ ਪ੍ਰਧਾਨ ਦੇ ਤੌਰ ‘ਤੇ ਸੁਖਬੀਰ ਬਾਦਲ ਨੂੰ ਬੁਲਾਇਆ ਨਹੀਂ ਤਾਂ ਅਜਿਹੀ ਡਿਬੇਟਾਂ ਵਿੱਚ ਉਸ ਬੰਦ ਨੂੰ ਕੀ ਬੁਲਾਉਣਾ ਜਿਸ ਨੂੰ ਕੁਝ ਪਤਾ ਹੀ ਨਾ ਹੋਵੇ’। ਸੁਖਬੀਰ ਬਾਦਲ ਤੇ ਕੀਤੀ ਟਿੱਪਣੀ ਦਾ ਜਵਾਬ ਸੁਨੀਲ ਜਾਖੜ ਨੇ ਬਿਨਾਂ ਨਾਂ ਲਏ ਭਗਵੰਤ ਮਾਨ ਨੂੰ ਦਿੱਤਾ । ਉਨ੍ਹਾਂ ਕਿਹਾ ਵਿਧਾਨਸਭਾ ਵਿੱਚ ਤੁਸੀਂ ਕਿਹਾ ਸੀ ਮੈਨੂੰ-ਤੂੰ-ਤੂੰ ਕਰਕੇ ਬੁਲਾ ਰਹੇ ਹੋ ਇਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਪਰ ਜਿਸ ਤਰ੍ਹਾਂ ਤੁਸੀਂ ਅੱਜ ਬੋਲੇ ਹੋ ਤੁਹਾਡਾ ਹੰਕਾਰ ਬੋਲ ਰਿਹਾ ਸੀ 2 ਨਵੰਬਰ ਆਉਣ ਦਿਉ ਤੁਹਾਡੇ ਮਾਸਟਰ ਕੇਜਰੀਵਾਲ ਦਾ ਹਿਸਾਬ ਹੋ ਜਾਵੇਗਾ ।  ਸਿਰਫ ਇੰਨ੍ਹਾਂ ਹੀ ਨਹੀਂ ਜਾਖੜ ਨੇ ਤੰਜ ਕੱਸ ਦੇ ਹੋਏ ਕਿਹਾ ਮੈਨੂੰ ਅੱਜ ਭਗਵੰਤ ਵੀ ਨਜ਼ਰ ਨਹੀਂ ਆਇਆ ਨਾਂ ਹੀ ਸਤੌਜ ਦੇ ਮਾਸਟਰ ਦਾ ਮੁੰਡਾ ਨਜ਼ਰ ਆਇਆ ਮੈਨੂੰ ਕੇਜਰੀਵਾਲ ਦਾ ਨੁਮਾਇੰਦਾ ਸਟੇਜ ਤੋਂ ਨਜ਼ਰ ਆਇਆ ਹੈ । ਬਿਕਰਮ ਸਿੰਘ ਮਜੀਠੀਆ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਤੰਜ ਕੱਸਿਆ ਅਤੇ ਕਿਹਾ ‘ਮੈਂ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੀ ਡਿਬੇਟ ‘ਚ  ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀਜੇਤਾ ਐਲਾਨ ਕਰਦਾ ਹਾਂ’।
  ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੱਸਾਂ  ‘ਤੇ ਅਕਾਲੀ ਦਲ ਅਤੇ ਕਾਂਗਰਸ ਦੇ ਕਬਜ਼ੇ ਦੇ ਇਲਜ਼ਾਮਾਂ ਦੀ ਪੂਰੀ ਲਿਸਟ ਸੁਣਾ ਦਿੱਤੀ,ਜਿਸ ਵਿੱਚ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਲੈਕੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ । ਫਿਰ ਸੂਬੇ ਦੀ ਮਾਲੀ ਹਾਲਤ ਦਾ ਡਾਟਾ ਪੇਸ਼ ਕਰਦੇ ਹੋਏ ਰਾਜਪਾਲ ਨੂੰ ਵੀ ਸਵਾਲ ਪੁੱਛ ਲਿਆ ਕੀ ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਸਵਾਲ ਪੁੱਛ ਲੈਂਦੇ ਕੀ ਸੂਬੇ ਦੀ ਮਾਲੀ ਹਾਲਤ ਤੁਸੀਂ ਅਜਿਹੀ ਕਿਉਂ ਕੀਤੀ । ਆਪਣੀ ਸਰਕਾਰ  ਦੀ ਉਪਲਬਦੀਆਂ ਗਿਣਵਾਈਆਂ,ਨੌਕਰੀਆਂ ਦੇਣ ਦੇ ਦਾਅਵੇ ਕਰਦੇ ਰਹੇ ।
  ਸਾਰੇ ਮੁੱਦੇ ਗਿਣਵਾਉਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਅਖੀਰ ਵਿੱਚ ਜਿਗਰੇ ਦੀ ਗੱਲ ਕੀਤੀ ਕਿਹਾ  ‘ਡਿਬੇਟ ਲਈ ਸੱਦਾ ਦੇਣਾ  ਜਿਗਰੇ ਦਾ ਕੰਮ ਸੀ,ਮੈਂ 25 ਦਿਨ ਦਿੱਤੇ ਸਨ,ਜੇਕਰ ਮੇਰੇ ਖਿਲਾਫ ਕੁਝ ਹੁੰਦਾ ਤਾਂ ਆਉਂਦੇ ਤਾਂ ਜ਼ਰੂਰ,ਆਉਣਾ ਚਾਹੀਦਾ ਸੀ,ਹੁਣ ਜਨਤਾ ਫੈਸਲਾ ਕਰੇਗੀ’
   1 ਨਵੰਬਰ ਦੀ ਮਹਾ ਡਿਬੇਟ ਨੂੰ ਲੈਕੇ ਵਿਰੋਧੀ ਭਗਵੰਤ ਮਾਨ ‘ਤੇ ਇਲਜ਼ਾਮ ਲੱਗਾ ਰਹੇ ਸਨ ਕਿ ਤੁਸੀਂ ਲੁਧਿਆਣਾ ਨੂੰ ਛਾਉਣੀ ਬਣਾ ਦਿੱਤਾ ਹੈ। ਸਿਰਫ ਆਪਣੇ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਹੈ ।  ਡਿਬੇਟ ਲਈ ਪੰਜਾਬ ਨੂੰ ਸੱਦਾ ਦੇਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਆਪਣੀ ਗੱਲ ਰੱਖਣ ਵਾਲੇ ਲੋਕਾਂ ਨੂੰ ਨਜ਼ਰ ਬੰਦ ਦਿੱਤਾ ਹੈ । ਇਹ ਨਜ਼ਾਰਾ ਕਿਧਰੇ ਨਾ ਕਿਧਰੇ ਨਜ਼ਰ ਵੀ ਆਇਆ । ਸਾਬਕਾ ਮੁੱਖ ਮੰਤਰੀ ਚਰਜੀਤ  ਸਿੰਘ ਚੰਨੀ ਨੇ ਕਿਸੇ ਨਿੱਜੀ ਚੈਨਲ  ਨੂੰ ਇੰਟਰਵਿਉ ਵਿੱਚ ਦੱਸਿਆ ਹੈ ਕਿ ਉਹ ਡਿਬੇਟ ਵਿੱਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਪਹੁੰਚੇ ਸੀ ਪਰ ਉਨ੍ਹਾਂ ਨੂੰ ਲੁਧਿਆਣਾ ਵਿੱਚ ਐਂਟਰੀ ਨਹੀਂ ਦਿੱਤੀ ਗਈ। ਉਨ੍ਹਾਂ ਦੇ ਕਾਫਲੇ ਨੂੰ ਰਸਤੇ ‘ਚੋਂ ਹੀ ਵਾਪਸ ਮੋੜ ਦਿੱਤਾ ਗਿਆ ।
ਸੁਖਬੀਰ ਸਿੰਘ ਬਾਦਲ ਬਹਿਸ ਵਿੱਚ ਤਾਂ ਨਹੀਂ ਪਹੁੰਚੇ ਉਹ ਬੰਟੀ ਰੋਮਾਣਾ ਨੂੰ ਜੇਲ ਮਿਲਣ ਲਈ ਗਏ । ਪਰ ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ  ‘ ਕਰਫਿਊ ਲਗਾਇਆ ਗਿਆ।
ਜਨਤਕ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।ਦੰਗਾ ਵਿਰੋਧੀ ਟੀਮਾਂ ਤਾਇਨਾਤ।ਜਥੇਬੰਦੀਆਂ/ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ️ਨਿਰਪੱਖ ਮੀਡੀਆ ਨੂੰ ਘੇਰ ਲਿਆ। ਇਹ ਕਿਹੋ ਜਿਹੀ “ਓਪਨ” ਬਹਿਸ ਹੈ?
NSUI ਦੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਇਸ ਡਿਬੇਟ ਵਿੱਚ ਹਿੱਸਾ ਲੈਣ ਲਈ ਪਹੁੰਚੇ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ। ਪ੍ਰਧਾਨ ਨੇ ਕਿਹਾ ਕਿ ਅੱਜ ਲੁਧਿਆਣਾ ਵਿਖੇ ਮੁੱਖ ਮੰਤਰੀ ਸਾਬ ਨੇ ਡਿਬੇਟ ਸੱਦੀ ਨਾਮ ਰੱਖਿਆ ‘ਮੈਂ ਪੰਜਾਬ ਬੋਲਦਾ ਹਾਂ’। ਪਰ ਜਿਵੇਂ ਹੀ ਅਸੀਂ ਪੰਜਾਬ ਦਾ ਨਾਮ ਬਿਲ ਬੋਰਡਾਂ ਤੱਕ ਲੈ ਜਾਣ ਵਾਲੇ ਮੇਰੇ ਭਰਾ ਤੇ ਪੂਰੇ ਪੰਜਾਬ ਦਾ ਮਾਣ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੰਨਸਾਫ਼ ਦੇਣ ਤੇ ਜਵਾਬ ਮੰਗਿਆ ਤਾਂ ਇਹ ਕਾਰਵਾਈ ਕੀਤੀ ਗਈ। ਤੁਸੀਂ ਸਾਡੀ ਅਵਾਜ਼ ਨੂੰ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਨਹੀਂ ਦੱਬ ਸਕਦੇ। ਭਗਵੰਤ ਮਾਨ ਜੀ ਉਸ ਰੋਂਦੀ ਮਾਂ ਦੀ ਦੁਰਾਸੀਸ ਇੱਕ ਦਿਨ ਤੁਹਾਨੂੰ ਬੜੀ ਬਿਪਤਾ ਵਿੱਚ ਪਾ ਦੇਵੇਗੀ।
PAU Ludhiana ਚ ਚੱਲ ਰਹੇ ਪੋਰਗ੍ਰਮ ਚ ਐਂਟਰੀ ਨਾ ਮਿਲਣ ਤੇ ਕਈ ਲੋਕਾਂ ਵੱਲੋਂ ਲਗਾਤਾਰ PAU ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਕਈ ਕਿਸਾਨ ਨੇਤਾ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਓਹਨਾਂ ਨੂੰ ਬੱਸ ਚ ਬੈਠਾ ਕੇ ਹਿਰਾਸਤ ਚ ਲੈ ਲਿਆ। ਯੂਨੀਵਰਸਿਟੀ ਦੇ ਬਾਹਰ ਟ੍ਰੈਫਿਕ ਸਵੇਰ ਤੋਂ ਹੀ ਪ੍ਰਭਾਵਿਤ ਰਹੀ ਅਤੇ ਵੱਖ ਵੱਖ ਥਾਵਾਂ ਤੇ ਪੁਲਿਸ ਦੇ ਨਾਕੇ ਵੀ ਲੱਗੇ ਹੋਏ ਸਨ।
 ਕੁੱਲ ਮਿਲਾਕੇ 1 ਨਵੰਬਰ ਦੀ ਮਹਾ ਡਿਬੇਟ ਨੂੰ ਲੈਕੇ 25 ਦਿਨ ਪਹਿਲਾਂ ਸ਼ੁਰੂ ਹੋਇਆ ਸਿਆਸੀ ਸ਼ੋਰ ਸ਼ਰਾਬਾ ਹੁਣ  ਸ਼ਾਂਤ ਹੋ ਗਿਆ ਹੈ ਜਾਂ ਫਿਰ ਅਗਾਜ਼ ਹੋਇਆ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲ ਜਾਵੇਗਾ। ਜਿੱਤ ਕਿਸ ਦੀ ਹੋਈ ਹਾਰ ਕਿਸ  ਦੀ ?  ਕੀ ਮੁੱਖ ਮੰਤਰੀ ਦੇ ਸੱਦੇ ‘ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪਹੁੰਚੇ ਕੇ ਮੰਚ ‘ਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ ? ਜਾਂ ਨਹੀਂ ? ਕੀ ਡਿਬੇਟ ਨਾਲ ਪੰਜਾਬ ਦੇ ਭੱਖ ਦੇ ਮੁੱਦਿਆਂ ਦੇ ਹੱਲ ਵੱਲ਼ ਕੋਈ ਠੋਸ ਇਸ਼ਾਰਾ ਮਿਲਿਆ ਹੈ ਜਾਂ ਨਹੀਂ । ਕੀ ਪੰਜਾਬ ਨੂੰ ਡਿਬੇਟ ਦਾ ਸੱਦਾ ਦੇਕੇ ਲੋਕਾਂ ਦੇ ਸਖਤੀ ਕਰਨਾ ਜਾਇਜ਼ ਸੀ ?  ਕੀ ਡਿਬੇਟ ਵਿੱਚ ਨਾ ਆਉਣਾ ਵਿਰੋਧੀਆਂ ਦੀ ਗਲਤੀ ਸੀ  ?  ਇਹ ਸਾਰੇ ਮੁੱਦੇ ਹੁਣ ਜਨਤਾ ਦੀ ਕਚਹਿਰੀ ਵਿੱਚ ਹਨ। ਚੋਣਾਂ ਜ਼ਿਆਦਾ ਦੂਰ ਨਹੀਂ ਹਨ ।  ਫੈਸਲਾ ਤੁਸੀਂ ਕਰਨਾ ਹੈ । 2022 ਵਿੱਚ ਵੀ ਤੁਸੀਂ ਕੀਤਾ ਸੀ 2024 ਵਿੱਚ ਵੀ ਜਨਤਾ ਨੇ ਹੀ ਕਰਨਾ ਹੈ ।
Exit mobile version