The Khalas Tv Blog Punjab ’84 ਨਸਲਕੁਸ਼ੀ ਦੇ ਮਾਮਲੇ ‘ਚ ਟਾਈਟਲਰ ਦਾ ਹੁਣ ਬਚਣਾ ਮੁਸ਼ਕਿਲ ! CBI ਨੇ ਦਿੱਤੇ ਇਹ ਵੱਡੇ ਸਬੂਤ
Punjab

’84 ਨਸਲਕੁਸ਼ੀ ਦੇ ਮਾਮਲੇ ‘ਚ ਟਾਈਟਲਰ ਦਾ ਹੁਣ ਬਚਣਾ ਮੁਸ਼ਕਿਲ ! CBI ਨੇ ਦਿੱਤੇ ਇਹ ਵੱਡੇ ਸਬੂਤ

 

ਬਿਉਰੋ ਰਿਪੋਰਟ : 1984 ਨਸਲਕੁਸ਼ੀ ਦੇ ਮਾਮਲੇ ਵਿੱਚ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੀ ਮੁਸ਼ਕਿਲਾਂ ਵੱਧ ਗਈਆਂ ਹਨ । CBI ਨੇ ਅਦਾਲਤ ਨੂੰ ਦੱਸਿਆ ਉਸ ਵੇਲੇ ਮੌਕੇ ‘ਤੇ ਮੌਜੂਦ ਗਵਾਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਪੁੱਲ ਬੰਗਸ਼ ਇਲਾਕੇ ਵਿੱਚ ਜਗਦੀਸ਼ ਟਾਇਟਲਰ ਨੂੰ ਨਸਲਕੁਸ਼ੀ ਲਈ ਭੜਕਾਉਂਦੇ ਵੇਖਿਆ ਸੀ । ਏਜੰਸੀ ਨੇ ਕਿਹਾ ਟਾਇਟਲਰ ਦੇ ਖਿਲਾਫ ਚਾਰਜਸ਼ੀਟ ਫਾਈਲ ਕਰਨ ਦੇ ਲਈ ਇਹ ਅਹਿਮ ਸਬੂਤ ਹਨ ।

ਸਪੈਸ਼ਲ ਜੱਜ ਰਾਕੇਸ਼ ਸਿਆਲ ਦੀ ਅਦਾਲਤ ਵਿੱਚ CBI ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਤੋਂ ਬਾਅਦ ਹੁਣ ਬਚਾਅ ਪੱਖ ਦੀ ਦਲੀਲ ਸੁਣੀ ਜਾਵੇਗੀ ਜਿਸ ਤੋਂ ਬਾਅਦ ਚਾਰਜਸ਼ੀਟ ਨੂੰ ਲੈਕੇ ਅਦਾਲਤ ਵੱਲੋਂ ਫੈਸਲਾ ਲਿਆ ਜਾਵੇਗਾ । 22 ਜਨਵਰੀ ਨੂੰ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੋਵੇਗੀ । ਪਿਛਲੇ ਸਾਲ 20 ਮਈ ਨੂੰ CBI ਨੇ ਚਾਰਜਸ਼ੀਟ ਫਾਈਲ ਕੀਤੀ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਜਗਦੀਸ਼ ਟਾਈਟਲਰ ਨੇ ਵੀ ਹੀ ਭੀੜ ਨੂੰ ਨਕਸਕੁਸ਼ੀ ਦੇ ਲਈ ਭੜਕਾਇਆ ਸੀ । 1 ਨਵੰਬਰ 1984 ਨੂੰ ਦਿੱਲੀ ਦੀ ਅਜ਼ਾਦ ਮਾਰਕਿਟ ਦੇ ਪੁੱਲ ਬੰਗਸ਼ ਇਲਾਕੇ ਵਿੱਚ ਭੀੜ ਨੂੰ ਇਕੱਠਾ ਕੀਤਾ ਗਿਆ ਅਤੇ ਫਿਰ ਭੀੜ ਨੂੰ ਭੜਕਾਇਆ ਗਿਆ ਜਿਸ ਦੀ ਵਜ੍ਹਾ ਕਰਕੇ ਬੇਕਾਬੂ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ 3 ਸਿੱਖਾਂ ਦੀ ਮੌਤ ਹੋ ਗਈ ਸੀ ।

ਦਿੱਲੀ ਨਕਸਕੁਸ਼ੀ ਵਿੱਚ 3 ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹ ਅੰਕੜਾ ਸਰਕਾਰੀ ਹੈ,ਪਰ ਗੈਰ ਅਧਿਕਾਰਿਕ ਅੰਕੜਾ ਇਸ ਤੋਂ ਕਈ ਗੁਣਾ ਜ਼ਿਆਦਾ ਹੈ । ਇਹ ਨਸਲਕੁਸ਼ੀ ਦਿੱਲੀ ਦੀਆਂ ਸੜਕਾਂ ‘ਤੇ 1 ਨਵੰਬਰ ਤੋਂ ਲੈਕੇ 3 ਨਵੰਬਰ ਤੱਕ ਹੁੰਦੀ ਰਹੀ । ਦਿੱਲੀ ਦੇ ਕਈ ਪੰਜਾਬੀ ਬੋਲਦੇ ਇਲਾਕਿਆਂ ਨੂੰ ਭੀੜ ਨੇ ਨਿਸ਼ਾਨਾ ਬਣਾਇਆ ਸੀ ।

Exit mobile version