The Khalas Tv Blog India ਰਾਸ਼ਨ,ਸਬਜ਼ੀਆਂ,ਦੁੱਧ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਕੋਈ ਨਹੀਂ ਰੋਕੇਗਾ,ਬਸ ਇੱਥੇ ਫੋਨ ਕਰ ਦਿਉ
India Punjab

ਰਾਸ਼ਨ,ਸਬਜ਼ੀਆਂ,ਦੁੱਧ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਕੋਈ ਨਹੀਂ ਰੋਕੇਗਾ,ਬਸ ਇੱਥੇ ਫੋਨ ਕਰ ਦਿਉ

ਚੰਡੀਗੜ੍ਹ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਪਲਾਈ ਲੜੀ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਦੇ ਪ੍ਰਭਾਵਸ਼ਾਲੀ ਹੱਲ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਹ ਕੰਟਰੋਲ ਰੂਮ ਫਲ, ਸਬਜ਼ੀਆਂ, ਦੁੱਧ, ਡੇਅਰੀ ਉਤਪਾਦ ਆਦਿ ਲਿਜਾ ਰਹੇ ਵਹੀਕਲਾਂ ਦੀ ਨਿਰਵਿਘਨ ਆਵਾਜਾਈ ਵਿੱਚ ਸਹਾਇਤਾ ਕਰੇਗਾ।

ਕੰਟਰੋਲ ਰੂਮ ਦੇ ਇੰਚਾਰਜ ਅਧਿਕਾਰੀ ਸਪਲਾਈ ਚੇਨ ਵਿੱਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਲਈ ਰਾਜ ਅਤੇ ਇਸ ਦੇ ਬਾਹਰ ਪ੍ਰਸ਼ਾਸਨਿਕ ਅਧਿਕਾਰੀਆਂ ਸਿਵਲ, ਟ੍ਰਾਂਸਪੋਰਟ ਅਤੇ ਪੁਲਿਸ ਨੂੰ ਜਵਾਬ ਦੇਣਗੇ। ਕੰਟਰੋਲ ਰੂਮ ਸਵੇਰੇ 7.00 ਵਜੇ ਤੋਂ ਰਾਤ 9.00 ਵਜੇ ਤੱਕ ਕਾਰਜਸ਼ੀਲ ਰਹੇਗਾ ਅਤੇ ਅਗਲੇ ਹੁਕਮਾਂ ਤੱਕ ਕੰਮ ਕਰੇਗਾ।

ਪਸ਼ੂਆਂ ਦੇ ਚਾਰੇ, ਖਾਧ ਪਦਾਰਥ ਅਤੇ ਬਾਲਣ ਜਿਵੇਂ ਕੋਲਾ ਲਈ ਕੱਚੇ ਮਾਲ ਦੀ ਨਿਰਵਿਘਨ ਆਵਾਜਾਈ ਵੀ ਯਕੀਨੀ ਬਣਾਈ ਜਾਵੇਗੀ। ਬਾਗਬਾਨੀ ਦੇ ਸਕੱਤਰ ਗਗਨਦੀਪ ਸਿੰਘ ਬਰਾੜ ਲੋਕਾਂ ਦੁਆਰਾ ਖਪਤ ਲਈ ਜ਼ਰੂਰੀ ਖਾਣ ਪੀਣ ਵਾਲੀਆਂ ਵਸਤਾਂ ਨੂੰ ਸੁਚਾਰੂ ਢੰਗ ਨਾਲ ਲਿਜਾਣ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਸੰਚਾਲਨ ਲਈ ਕੰਟਰੋਲ ਰੂਮ ਦੀ ਨਿਗਰਾਨੀ ਕਰਨਗੇ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨਾਲ ਸੰਪਰਕ ਬਣਾਈ ਰੱਖਣ ਲਈ ਰਾਜ ਸਰਕਾਰ ਲਈ ਨੋਡਲ ਅਧਿਕਾਰੀ ਵੀ ਹੋਣਗੇ।

ਇਹ ਨੰਬਰ ਕੰਟਰੋਲ ਰੂਮ ਨੂੰ ਸਮਰਪਿਤ ਕੀਤੇ ਗਏ ਹਨ: 7986164174, 9877937725 ਅਤੇ ਉਨ੍ਹਾਂ ਦੀ ਈ.ਮੇਲ fruit.veg.control@punjab.gov.in. ਜਾਰੀ ਕੀਤੀ ਗਈ ਹੈ।

ਇਸ ਦੌਰਾਨ, ਮੰਡੀ ਬੋਰਡ ਦੇ ਚੀਫ਼ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ (9817091234) ਨੂੰ ਕੰਟਰੋਲ ਰੂਮ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਹੋਰ ਅਧਿਕਾਰੀਆਂ ਜੀਐੱਮ ਪ੍ਰੋਜੈਕਟ ਜੀਐਸ ਰੰਧਾਵਾ (9876603411) ਜੀਐੱਮ ਫਾਇਨਾਂਸ ਮੁਕੇਸ਼ ਜੁਨੇਜਾ (9646300190), ਸੀ ਜੀ ਐੱਮ ਸਿਕੰਦਰ ਸਿੰਘ (9814015088) , ਚੀਫ਼ ਇੰਜੀਨੀਅਰ ਬੀ.ਐੱਸ.ਧਨੋਆ (9988870414), ਡੀਜੀਐੱਮ ਇਨਫੋਰਸਮੈਂਟ ਸੁਖਬੀਰ ਸਿੰਘ ਸੋਢੀ (9814038537) ਅਤੇ ਡੀਜੀਐੱਮ ਅਸਟੇਟ ਪਰਮਜੀਤ ਸਿੰਘ (9646016163) ਨੂੰ ਵੀ ਕੰਟਰੋਲ ਰੂਮ ਵਿਖੇ ਲਗਾਇਆਾ ਗਿਆ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਡਿਊਟੀਆਂ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਇਸ ਕਾਰਜ ਵਿੱਚ ਸਹਾਇਤਾ ਲਈ ਪੰਜਾਬ ਮੰਡੀ ਬੋਰਡ ਦੇ ਲੋੜੀਂਦੇ ਅਧਿਕਾਰੀਆਂ ਨੂੰ ਨਿਯੁਕਤ ਕਰਨਗੇ ।

ਕੰਟਰੋਲ ਰੂਮ ਦੇ ਨੋਡਲ ਅਫਸਰ ਦੁਆਰਾ ਇੱਕ ਰੋਸਟਰ ਤਿਆਰ ਕੀਤਾ ਜਾਏਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੰਮ ਦੇ ਸਮੇਂ ਦੌਰਾਨ ਕੰਟਰੋਲ ਰੂਮ ਵਿੱਚ ਘੱਟੋ ਘੱਟ ਦੋ ਅਧਿਕਾਰੀ ਮੌਜੂਦ ਹੋਣ। ਹਾਲਾਂਕਿ, ਕਾਰਜਾਂ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਸਾਰੇ ਅਧਿਕਾਰੀ ਆਪਣੇ ਫੋਨ ਅਤੇ ਸੋਸ਼ਲ ਮੀਡੀਆ ‘ਤੇ 24×7 ਤੱਕ ਪਹੁੰਚ ਵਿੱਚ ਰਹਿਣਗੇ।

Exit mobile version