ਬਿਉਰੋ ਰਿਪੋਰਟ : ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ । ਜੈਨ ਸਮਾਜ ਦੇ ਮਹਾਪਰਵ ਸੰਵਤਸਰੀ ਨੂੰ ਲੈਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ 19 ਸਤੰਬਰ ਨੂੰ ਸਰਕਾਰੀ ਦਫਤਰ,ਸਰਕਾਰੀ ਅਤੇ ਗੈਰ ਸਰਕਾਰੀ ਸਿੱਖਿਅਤ ਅਧਾਰੇ ਬੰਦ ਰਹਿਣਗੇ । ਹਰ ਮੁਲਾਜ਼ਮ ਨੂੰ ਮਿਲਣ ਵਾਲੀ ਰਾਖਵੀਂ ਛੁੱਟੀ ਦੀ ਲਿਸਟ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈ ।
ਜੈਨ ਧਰਮ ਦੀ ਸਾਧਨਾ ਅਰਾਧਾਨ ਕਰਨ ਵਾਲੇ ਇਸ ਤਿਉਹਾਰ ਸੰਵਤਸਰੀ ‘ਤੇ ਸਰਕਾਰੀ ਛੁੱਟੀ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣਿਆ ਹੈ । ਇਸ ਤੋਂ ਪਹਿਲਾਂ ਜੈਨ ਧਰਮ ਨਾਲ ਸਬੰਧਤ ਇੱਕ ਛੁੱਟੀ ਹੁੰਦੀ ਸੀ ਜੋ ਕਿ 24ਵੇਂ ਤੀਰਥਕਰ ਭਗਵਾਨ ਮਹਾਵੀਰ ਦੇ ਜਨਮ ਕਲਿਆਣਕ ਜਯੰਤੀ ‘ਤੇ ਹੁੰਦੀ ਸੀ । ਪਰ ਹੁਣ ਪੰਜਾਬ ਵਿੱਚ 2 ਛੁੱਟੀਆਂ ਹੋਣਗੀਆਂ।