The Khalas Tv Blog Punjab ਬਠਿੰਡਾ ‘ਚ 3 ਔਰਤਾਂ ਸਮੇਤ 19 ਨਸ਼ਾ ਤਸਕਰ ਗ੍ਰਿਫਤਾਰ ,ਪੁਲਿਸ ਨੇ ਬਰਾਮਦ ਕੀਤੀ ਲੱਖਾਂ ਦੀ ਡਰੱਗ ਮਨੀ …
Punjab

ਬਠਿੰਡਾ ‘ਚ 3 ਔਰਤਾਂ ਸਮੇਤ 19 ਨਸ਼ਾ ਤਸਕਰ ਗ੍ਰਿਫਤਾਰ ,ਪੁਲਿਸ ਨੇ ਬਰਾਮਦ ਕੀਤੀ ਲੱਖਾਂ ਦੀ ਡਰੱਗ ਮਨੀ …

19 drug smugglers including 3 women were arrested in Bathinda, police recovered lakhs of drug money...

ਚੰਡੀਗੜ੍ਹ : ਪੰਜਾਬ ਦੀ ਬਠਿੰਡਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚੋਂ ਤਿੰਨ ਔਰਤਾਂ ਸਮੇਤ 19 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਹੈਰੋਇਨ, ਭੁੱਕੀ, ਪਾਬੰਦੀਸ਼ੁਦਾ ਨਸ਼ੀਲਾ ਪਦਾਰਥ, ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸੀਆਈਏ ਸਟਾਫ਼ ਦੇ ਐਸ.ਆਈ ਹਰਜੀਵਨ ਸਿੰਘ ਨੇ ਸਥਾਨਕ ਬਾਹੀਆ ਫੋਰਟ ਹੋਟਲ ਨੇੜਿਓਂ ਮੁਲਜ਼ਮ ਸੁਰਿੰਦਰ ਸਿੰਘ ਅਤੇ ਆਸ਼ਾ ਕੋਹਲੀ ਵਾਸੀ ਬਿਰਲਾ ਮਿੱਲ ਰੋਡ ਬਠਿੰਡਾ ਨੂੰ 25 ਗ੍ਰਾਮ ਹੈਰੋਇਨ ਅਤੇ 12,500 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਦੇ ਏਐਸਆਈ ਰਘੁਵੀਰ ਸਿੰਘ ਨੇ ਸਥਾਨਕ ਧੋਬੀਆਣਾ ਟਾਊਨਸ਼ਿਪ ਵਿੱਚ ਛਾਪਾ ਮਾਰ ਕੇ ਮੁਲਜ਼ਮ ਲਖਵਿੰਦਰ ਸਿੰਘ ਨੂੰ 150 ਗ੍ਰਾਮ ਭੁੱਕੀ ਅਤੇ 12 ਹਜ਼ਾਰ ਰੁਪਏ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।

ਦੂਜੇ ਪਾਸੇ ਥਾਣਾ ਕੈਨਾਲ ਕਲੋਨੀ ਦੇ ਏਐਸਆਈ ਕਰਮਜੀਤ ਸਿੰਘ ਨੇ ਮੁਲਜ਼ਮ ਸੌਰਵ ਕੁਮਾਰ ਨੂੰ ਸਥਾਨਕ ਪਰਸਰਾਮ ਨਗਰ ਤੋਂ ਗ੍ਰਿਫ਼ਤਾਰ ਕਰਕੇ 2 ਗ੍ਰਾਮ ਹੈਰੋਇਨ ਸਮੇਤ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਦੇ ਏਐਸਆਈ ਸੁਖਜੰਟ ਸਿੰਘ ਨੇ ਸਥਾਨਕ ਬੀੜ ਤਾਲਾਬ ਬਸਤੀ ਤੋਂ ਮੁਲਜ਼ਮ ਜਗਸੀਰ ਸਿੰਘ ਨੂੰ 2 ਗ੍ਰਾਮ ਹੈਰੋਇਨ, ਇੱਕ ਸਾਈਕਲ ਸਮੇਤ ਕਾਬੂ ਕੀਤਾ ਹੈ।

ਥਾਣਾ ਸਦਰ ਬਠਿੰਡਾ ਦੀ ਏਐਸਆਈ ਵਿਪਨਦੀਪ ਕੌਰ ਨੇ ਬੀੜ ਤਾਲਾਬ ਬਸਤੀ ਤੋਂ ਮਹਿਲਾ ਤਸਕਰ ਇਸਰੋ ਕੌਰ ਅਤੇ ਪਰਮਜੀਤ ਕੌਰ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੂਜੇ ਪਾਸੇ ਥਾਣਾ ਨੇਹੀਆਂਵਾਲਾ ਦੇ ਮੁਖੀ ਏਐਸਆਈ ਨੇ ਪਿੰਡ ਗੋਨਿਆਣਾ ਕਲਾਂ ਤੋਂ ਮੁਲਜ਼ਮ ਇਕਬਾਲ ਸਿੰਘ ਨੂੰ 10 ਗ੍ਰਾਮ ਹੈਰੋਇਨ ਅਤੇ 2200 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।

ਥਾਣਾ ਨੇਹੀਆਂਵਾਲਾ ਦੇ ਐਸ.ਆਈ ਚੇਤ ਸਿੰਘ ਨੇ ਮੁਲਜ਼ਮ ਕੁਲਵਿੰਦਰ ਸਿੰਘ ਅਤੇ ਤਰਸੇਮ ਸਿੰਘ ਨੂੰ ਪਿੰਡ ਜੀਦਾ ਤੋਂ 10 ਕਿਲੋ ਚੂਰਾ ਪੋਸਤ ਅਤੇ 3 ਲੱਖ 35 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਥਾਣਾ ਸਿਟੀ ਰਾਮਪੁਰਾ ਦੇ ਏਐਸਆਈ ਸ਼ੇਰ ਸਿੰਘ ਨੇ ਪਿੰਡ ਮਹਿਰਾਜ ਵਿੱਚ ਛਾਪਾ ਮਾਰ ਕੇ ਮੁਲਜ਼ਮ ਰਾਜੂ ਸਿੰਘ ਨੂੰ 200 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਥਾਣਾ ਸਿਟੀ ਰਾਮਪੁਰਾ ਦੇ ਏਐਸਆਈ ਗੁਰਤੇਜ ਸਿੰਘ ਨੇ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੰਡੀ ਰਾਮਪੁਰਾ ਤੋਂ 6 ਗ੍ਰਾਮ ਹੈਰੋਇਨ ਅਤੇ 2000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਰਾਮਪੁਰਾ ਦੇ ਐਸ.ਆਈ ਹਰਬੰਸ ਸਿੰਘ ਨੇ ਮੁਲਜ਼ਮ ਗੁਰਕੀਰਤ ਸਿੰਘ ਅਤੇ ਜਗਸੀਰ ਸਿੰਘ ਨੂੰ ਪਿੰਡ ਕਰੜਾਵਾਲਾ ਤੋਂ 4.13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸੇ ਤਰ੍ਹਾਂ ਥਾਣਾ ਸਦਰ ਰਾਮਪੁਰਾ ਦੇ ਐਸ.ਆਈ ਗੋਬਿੰਦ ਸਿੰਘ ਨੇ ਪਿੰਡ ਚਾਉਕੇ ਤੋਂ ਮੁਲਜ਼ਮ ਗੁਰਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੂੰ 250 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਸੰਗਤ ਦੇ ਏਐਸਆਈ ਨਿਰਮਲਜੀਤ ਸਿੰਘ ਨੇ ਮੁਲਜ਼ਮ ਸੰਦੀਪ ਕੁਮਾਰ ਨੂੰ ਪਿੰਡ ਪਥਰਾਲਾ ਤੋਂ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਨੰਦਗੜ੍ਹ ਦੇ ਏਐਸਆਈ ਮਹਿੰਗਾ ਸਿੰਘ ਨੇ ਮੁਲਜ਼ਮ ਸਤਪਾਲ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਜੰਡੀਆ ਕੋਲੋਂ 14 ਕਿਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ।

Exit mobile version