The Khalas Tv Blog International 18ਵੀਂ ਸਦੀ ਦੇ ਸੋਨੇ ਦੇ ਸਿੱਕੇ ਦੀ ਨਿਲਾਮੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
International

18ਵੀਂ ਸਦੀ ਦੇ ਸੋਨੇ ਦੇ ਸਿੱਕੇ ਦੀ ਨਿਲਾਮੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਦ ਖ਼ਾਲਸ ਬਿਊਰੋ:

ਅਮਰੀਕਾ ਵਿੱਚ 18ਵੀਂ ਸਦੀ ਨਾਲ ਸੰਬੰਧਿਤ 1787 ਵਿੱਚ ਨਿਊਯਾਰਕ ਦੇ ਇੱਕ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਦੁਰਲੱਭ ਸੋਨੇ ਦਾ ਸਿੱਕਾ 9.36 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਹੈ। ਜਾਣਕਾਰੀ ਅਨੁਸਾਰ ਡੱਲਾਸ ਵਿੱਚ ਇਸ ਵਿਰਾਸਤੀ ਨਿਲਾਮੀ ਵਿੱਚ ਸੰਯੁਕਤ ਰਾਜ ਦੇ ਸਿੱਕਿਆਂ ਦੀ ਨਿਲਾਮੀ ਦੇ ਹਿੱਸੇ ਵਜੋਂ ਨਿਊਯਾਰਕ ਸਟਾਈਲ ਦੇ ਇਸ ਸਿੱਕੇ “ਬ੍ਰੈਸ਼ਰ ਡਬਲੂਨ” ਦੀ ਪੇਸ਼ਕਸ਼ ਕੀਤੀ ਗਈ। ਇਸ ਸੋਨੇ ਦੇ ਸਿੱਕੇ ਨੂੰ ਸਭ ਤੋਂ ਵੱਧ ਕੀਮਤ ਦੇ ਕੇ ਖਰੀਦਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਗਿਆ ਹੈ। ਇਸਦੇ ਇਲਾਵਾ ਨਿਲਾਮ ਕੀਤਾ ਗਿਆ ਸਿੱਕਾ, ਇਸ ਤਰ੍ਹਾਂ ਦੇ ਮੌਜੂਦ ਸੱਤ ਸਿੱਕਿਆਂ ਵਿੱਚੋਂ ਇੱਕ ਸੀ ਜੋ ਕਿ ਨਿਊਯਾਰਕ ਦੇ ਬਿਜ਼ਨਸਮੈਨ ਡੋਨਾਲਡ ਜੀ ਪਾਰਟ੍ਰਿਕ ਦੇ ਸਿੱਕਾ ਸੰਗ੍ਰਿਹ ਤੋਂ ਆਇਆ ਹੈ, ਜਿਸਨੇ ਇਸਨੂੰ 1979 ਵਿੱਚ 725,000 ਡਾਲਰ ਵਿੱਚ ਖਰੀਦਿਆ ਸੀ।

Exit mobile version