The Khalas Tv Blog International ਬੰਗਲਾਦੇਸ਼ ਵਿਚ ਕ੍ਰਿਸਮਿਸ ‘ਤੇ 17 ਈਸਾਈਆਂ ਦੇ ਘਰ ਸਾੜੇ, ਤਿਉਹਾਰ ਮਨਾਉਣ ਲਈ ਗਏ ਸਨ ਗੁਆਂਢੀ ਪਿੰਡ
International

ਬੰਗਲਾਦੇਸ਼ ਵਿਚ ਕ੍ਰਿਸਮਿਸ ‘ਤੇ 17 ਈਸਾਈਆਂ ਦੇ ਘਰ ਸਾੜੇ, ਤਿਉਹਾਰ ਮਨਾਉਣ ਲਈ ਗਏ ਸਨ ਗੁਆਂਢੀ ਪਿੰਡ

ਬੰਗਲਾਦੇਸ਼ ਵਿੱਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ 17 ਘਰ ਸਾੜ ਦਿੱਤੇ ਗਏ ਸਨ। ਇਹ ਘਟਨਾ ਬੰਦਰਬਨ ਜ਼ਿਲ੍ਹੇ ਦੇ ਚਟਗਾਂਵ ਪਹਾੜੀ ਖੇਤਰ ਵਿੱਚ ਵਾਪਰੀ। ਪੀੜਤਾਂ ਦਾ ਦਾਅਵਾ ਹੈ ਕਿ ਜਦੋਂ ਉਹ ਕ੍ਰਿਸਮਿਸ ਮੌਕੇ ਪ੍ਰਾਰਥਨਾ ਕਰਨ ਲਈ ਚਰਚ ਗਏ ਸਨ ਤਾਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ।

ਈਸਾਈ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਇਸ ਘਟਨਾ ‘ਚ ਉਨ੍ਹਾਂ ਦਾ 15 ਲੱਖ ਤੋਂ ਵੱਧ ਰੁਪਏ (ਬੰਗਲਾਦੇਸ਼ੀ ਕਰੰਸੀ) ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਦਾ ਦੌਰਾ ਕੀਤਾ।

ਪੁਲਿਸ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਤੱਕ ਅੱਗਜ਼ਨੀ ਦੇ ਸਬੰਧ ਵਿੱਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ, ਪਰ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

Exit mobile version