The Khalas Tv Blog India ਭਾਰਤ ਦੇ ਖਾਤੇ ‘ਚ 16ਵਾਂ ਤਗ਼ਮਾ, ਜੀਵਨਜੀ ਦੀਪਤੀ ਨੇ ਪੈਰਿਸ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ
India Sports

ਭਾਰਤ ਦੇ ਖਾਤੇ ‘ਚ 16ਵਾਂ ਤਗ਼ਮਾ, ਜੀਵਨਜੀ ਦੀਪਤੀ ਨੇ ਪੈਰਿਸ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ

ਤੇਲੰਗਾਨਾ ਦੀ ਜੀਵਨਜੀ ਦੀਪਤੀ ਨੇ ਪੈਰਿਸ ਪੈਰਾਲੰਪਿਕ ‘ਚ 400 ਮੀਟਰ ਟੀ-20 ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਭਾਰਤੀ ਖਿਡਾਰੀਆਂ ਨੇ ਹੁਣ ਤੱਕ 16 ਤਗਮੇ ਜਿੱਤੇ ਹਨ। 400 ਮੀਟਰ ਟੀ-20 ਮੁਕਾਬਲੇ ਦੇ ਫਾਈਨਲ ਵਿੱਚ ਦੀਪਤੀ ਨੇ 55.82 ਸਕਿੰਟ ਦਾ ਸਮਾਂ ਕੱਢਿਆ ਅਤੇ ਤੀਜੇ ਸਥਾਨ ’ਤੇ ਰਹੀ।

ਯੂਕਰੇਨ ਦੀ ਯੂਲੀਆ ਸ਼ੁਲੇਅਰ ਨੇ 55.16 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਅਤੇ ਤੁਰਕੀ ਦੀ ਇਸਰ ਓਂਡਰ ਨੇ 55.23 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਮਈ 2024 ਵਿੱਚ ਜਾਪਾਨ ਵਿੱਚ ਹੋਈ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੀਪਤੀ ਨੇ 400 ਮੀਟਰ ਟੀ-20 ਵਰਗ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਨੇ ਇਹ ਦੌੜ 55.07 ਸਕਿੰਟਾਂ ਵਿੱਚ ਪੂਰੀ ਕੀਤੀ। ਇਸ ਨਾਲ ਉਸ ਨੇ ਪੈਰਿਸ ਪੈਰਾਲੰਪਿਕ ਲਈ ਸਿੱਧੇ ਤੌਰ ‘ਤੇ ਕੁਆਲੀਫਾਈ ਕਰ ਲਿਆ ਸੀ। ਦੀਪਤੀ ਨੇ ਪਿਛਲੇ ਸਾਲ ਚੀਨ ਵਿੱਚ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

Exit mobile version