ਬਿਊਰੋ ਰਿਪੋਰਟ : ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਦਾ ਸ਼ੈਡਿਊਲ ਜਾਰੀ ਹੋ ਗਿਆ ਹੈ । ICC ਨੇ ਮੁੰਬਈ ਵਿੱਚ ਇਸ ਦਾ ਐਲਾਨ ਕੀਤਾ ਹੈ, 46 ਦਿਨਾਂ ਤੱਕ ਚੱਲਣ ਵਾਲੇ ਕ੍ਰਿਕਟ ਦੇ ਇਸ ਮਹਾ ਕੁੰਭ ਦੀ ਸ਼ੁਰੂਆਤ 5 ਅਕਤੂਬਰ ਨੂੰ ਹੋਵੇਗੀ, ਪਹਿਲਾਂ ਮੈਚ ਪਿਛਲੇ ਵਾਰ ਦੀ ਫਾਈਨਲ ਵਿੱਚ ਪਹੁੰਚੀ ਟੀਮਾਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿੱਚ ਖੇਡਿਆ ਜਾਵੇਗਾ । ਜਦਕਿ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਤੋਂ ਇਲਾਵਾ ਏਸ਼ੀਆ ਦੀ 2 ਸਭ ਤੋਂ ਦਿੱਗਜ ਟੀਮਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 15 ਅਕਤੂਬਰ ਨੂੰ ਮੁਕਾਬਲਾ ਹੋਵੇਗਾ,ਇਹ ਮੈਚ ਵੀ ਅਹਿਮਦਾਬਾਦ ਵਿੱਚ ਹੀ ਖੇਡਿਆ ਜਾਵੇਗਾ ।
10 ਥਾਵਾਂ ‘ਤੇ ਖੇਡੇ ਜਾਣਗੇ ਮੁਕਾਬਲੇ
ਵਰਲਡ ਕੱਪ 2023 ਦੇ ਮੁਕਾਬਲੇ 12 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਅਹਿਮਦਾਬਾਦ (ਨਰੇਂਦਰ ਮੋਦੀ ਸਟੇਡੀਅਮ), ਬੈਂਗਲੁਰੂ (ਐਮ ਚਿੰਨਾਸੁਆਮੀ ਸਟੇਡੀਅਮ),ਚੈੱਨਈ (ਐੱਮ ਏ ਚਿੰਦਬਰਮ ਸਟੇਡੀਅਮ), ਦਿੱਲੀ (ਅਰੁਣ ਜੇਟਲੀ ਕ੍ਰਿਕਟ ਸਟੇਡੀਅਮ), ਧਰਮਸ਼ਾਲਾ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ),ਗੁਹਾਟੀ (ਅਸਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ), ਹੈਰਦਾਬਾਦ (ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ), ਕੋਲਕਾਤਾ (ਈਡਨ ਗਾਰਡਨ ),ਲਖਨਉ (ਇਕਾਨਾ ਸਟੇਡੀਅਮ), ਇੰਦੌਰਾ (ਹੋਲਕਰ ਸਟੇਡੀਅਮ ),ਮੁੰਬਈ (ਵਾਨਖੇੜੇ ਸਟੇਡੀਅਮ ) ਰਾਜਕੋਟ (ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ) ਸ਼ਾਮਲ ਹੈ ।
46 ਦਿਨਾਂ ਤੱਕ ਚੱਲੇਗਾ ਟੂਰਨਾਮੈਂਟ
ਵਰਲਡ ਕੱਪ ਦੇ ਮੁਕਾਬਲੇ 46 ਦਿਨਾਂ ਤੱਕ ਚੱਲਣਗੇ, ਤਿੰਨ ਨਾਕ-ਆਊਟ ਸਮੇਤ 48 ਮੈਚ ਖੇਡੇ ਜਾਣਗੇ । ਭਾਰਤ ਪਹਿਲੀ ਵਾਰ ਪੂਰੇ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ । ਇਸ ਤੋਂ ਪਹਿਲਾਂ ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਮਿਲ ਕੇ ਵਰਲਡ ਕੱਪ ਦੀ ਮੇਜ਼ਬਾਨੀ ਕਰਦਾ ਰਿਹਾ ਹੈ ।
10 ਟੀਮਾਂ ਹਿੱਸਾ ਲੈ ਰਹੀਆਂ ਹਨ
ਇਸ ਵਾਰ ਵਰਲਡ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ । 2023 ਵਨਡੇਅ ਵਰਲਡ ਕੱਪ ਦੇ ਲਈ ਭਾਰਤ,ਪਾਕਿਸਤਾਨ ,ਬੰਗਲਾਦੇਸ਼,ਅਫ਼ਗ਼ਾਨਿਸਤਾਨ ,ਨਿਊਜ਼ੀਲੈਂਡ,ਦੱਖਣੀ ਅਫ਼ਰੀਕਾ ,ਆਸਟ੍ਰੇਲੀਆ ਅਤੇ ਇੰਗਲੈਂਡ ਨੇ ਸਿੱਧੇ ਤੌਰ ‘ਤੇ ਕੁਆਲੀਫ਼ਾਈ ਕੀਤਾ ਹੋਇਆ ਹੈ । ਜਦਕਿ ਬਾਕੀ 2 ਟੀਮਾਂ ਨੇ ਕੁਆਲੀਫ਼ਾਈ ਰਾਊਂਡ ਤੋਂ ਆਉਣਗੀਆਂ ।