ਜੰਗਬੰਦੀ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਲਗਾਤਾਰ ਗਾਜ਼ਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਹੀ ਹਮਲਿਆਂ ਵਿੱਚ 15 ਐਮਰਜੈਂਸੀ ਸੇਵਾ ਕਰਮਚਾਰੀਆਂ ਦੀ ਜਾਨ ਲੈਣ ਦੇ ਸਬੰਧ ਵਿੱਚ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਇਜ਼ਰਾਈਲੀ ਫੌਜ ਨੇ ਮੰਨਿਆ ਹੈ ਕਿ ਉਸਦੇ ਸੈਨਿਕਾਂ ਨੇ 23 ਮਾਰਚ ਨੂੰ ਦੱਖਣੀ ਗਾਜ਼ਾ ਵਿੱਚ ਐਮਰਜੈਂਸੀ ਸੇਵਾ ਕਰਮਚਾਰੀਆਂ ਦੀ ਗਲਤੀ ਨਾਲ ਜਾਨ ਲਈ ਲਈ।
ਇਸ ਘਟਨਾ ਵਿੱਚ ਫਲਸਤੀਨੀ ਰੈੱਡ ਕ੍ਰੀਸੈਂਟ ਸੋਸਾਇਟੀ ਦੀਆਂ ਐਂਬੂਲੈਂਸਾਂ ਦੇ ਕਾਫਲੇ, UN ਦੀ ਇੱਕ ਕਾਰ ਅਤੇ ਗਾਜ਼ਾ ਸਿਵਲ ਡਿਫੈਂਸ ਦੇ ਇੱਕ ਫਾਇਰ ਬ੍ਰਿਗੇਡ ਟਰੱਕ ‘ਤੇ ਰਫਾਹ ਨੇੜੇ ਗੋਲੀਬਾਰੀ ਕੀਤੀ ਗਈ। ਹਾਲਾਂਕਿ, ਇਜ਼ਰਾਈਲ ਨੇ ਪਹਿਲਾਂ ਕਿਹਾ ਸੀ ਕਿ ਕਾਫਲਾ ਹਨੇਰੇ ਵਿੱਚ ਸ਼ੱਕੀ ਢੰਗ ਨਾਲ ਅੱਗੇ ਵਧ ਰਿਹਾ ਸੀ, ਇਸ ਲਈ ਇਜ਼ਰਾਈਲੀ ਸੈਨਿਕਾਂ ਨੇ ਗੋਲੀਬਾਰੀ ਕੀਤੀ।
ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਵਾਹਨਾਂ ਦੀ ਆਵਾਜਾਈ ਬਾਰੇ ਫੌਜ ਨੂੰ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ। IDF ਨੇ ਮੰਨਿਆ ਹੈ ਕਿ ਜਦੋਂ ਉਹਨਾਂ ਨੇ ਗੋਲੀਬਾਰੀ ਕੀਤੀ ਤਾਂ ਜਾਨ ਗੁਆਉਣ ਵਾਲੇ ਲੋਕ ਨਿਹੱਥੇ ਸਨ।