The Khalas Tv Blog International ਬ੍ਰਿਟਿਸ਼ ਕੋਲੰਬੀਆ ਚੋਣਾਂ ‘ਚ ਜਿੱਤੇ 14 ਪੰਜਾਬੀ ਸਿਆਸਤਦਾਨ
International

ਬ੍ਰਿਟਿਸ਼ ਕੋਲੰਬੀਆ ਚੋਣਾਂ ‘ਚ ਜਿੱਤੇ 14 ਪੰਜਾਬੀ ਸਿਆਸਤਦਾਨ

ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸੂਬਾਈ ਚੋਣਾਂ ਵਿੱਚ ਪੰਜਾਬੀਆਂ ਨੇ ਬਾਜ਼ੀ ਮਾਰ ਦਿੱਤੀ ਹੈ। ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 14 ਉਮੀਦਵਾਰ ਜਿੱਤੇ ਹਨ ਜਦੋਂ ਕਿ ਇਕ ਉਮੀਦਵਾਰ ਵੋਟਾਂ ਦੀ ਗਿਣਤੀ ਵਿੱਚ ਅੱਗੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਚੋਣਾਂ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਵਿਚਾਲੇ ਫ਼ਸਵਾਂ ਮੁਕਾਬਲਾ ਹੈ।

-ਬੀਸੀ ਦੀ 93 ਮੈਂਬਰੀ ਵਿਧਾਨ ਸਭਾ ਲਈ ਅੱਜ ਵੋਟਾਂ ਪਾਉਣ ਦਾ ਫਾਈਨਲ ਦਿਨ ਸੀ। ਬੇਸ਼ੱਕ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਵੋਟਾਂ ਦੇ ਕੰਮਕਾਜ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਬਹੁਤ ਸਾਰੇ ਲੋਕ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਨਹੀਂ ਜਾ ਸਕੇ ਪਰ ਇਲੈਕਸ਼ਨ ਬੀ.ਸੀ. ਨੇ ਇਸ ਮੁਸ਼ਕਿਲ ਦੇ ਹੱਲ ਲਈ ਲੋਕਾਂ ਨੂੰ ਫੋਨ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਪਰ ਫਿਰ ਵੀ 57.41 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।

ਹੁਣ ਤੱਕ 98.5 ਪ੍ਰੀਤਸ਼ਤ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਜਿਨ੍ਹਾਂ ਅਨੁਸਾਰ ਐਨ.ਡੀ.ਪੀ. ਨੂੰ 46, ਕੰਸਰਵੇਟਿਵ ਪਾਰਟੀ ਨੂੰ 45 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ ਪਰ ਅੰਤਿਮ ਨਤੀਜੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਉਪਰੰਤ ਸਾਹਮਣੇ ਆਉਣਗੇ। ਇਨ੍ਹਾਂ ਚੋਣਾਂ ਵਿਚ ਐਨ.ਡੀ.ਪੀ. ਦੇ ਲੀਡਰ ਅਤੇ ਮੌਜੂਦਾ ਸਰਕਾਰ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਕੰਸਰਵੇਟਿਵ ਪਾਰਟੀ ਦੇ ਲੀਡਰ ਜੋਹਨ ਰਸਟੈੱਡ ਆਪੋ ਆਪਣੀ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਹਨ ਜਦੋਂ ਕਿ ਗਰੀਨ ਪਾਰਟੀ ਦੀ ਲੀਡਰ ਆਪਣੀ ਚੋਣ ਹਾਰ ਗਈ ਹੈ।

ਜ਼ਿਕਰਯੋਗ ਹੈ ਇਨ੍ਹਾਂ ਚੋਣਾਂ ਵਿਚ ਸਰੀ ਦੀਆਂ 10 ਵਿਧਾਨ ਸਭਾ ਸੀਟਾਂ ਲਈ ਕੁੱਲ 37 ਉਮੀਦਵਾਰ ਮੈਦਾਨ ਸਨ ਜਿਨ੍ਹਾਂ ਵਿੱਚੋਂ 21 ਉਮੀਦਵਾਰ ਪੰਜਾਬੀ ਸਨ ਅਤੇ ਕੁੱਲ ਮਿਲਾ ਕੇ 37 ਪੰਜਾਬੀ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਜਿਹਨਾ ਵਿੱਚੋਂ ਚੋਣਾਂ ਦੇ ਹੁਣ ਤੱਕ ਦੇ ਨਤੀਜਿਆਂ ਅਨੁਸਾਰ 14 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਨੳਵਾਂ ਰਿਕਾਰਡ ਸਥਾਪਿਤ ਕੀਤਾ ਹੈ।

ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ-

ਜੇਤੂ ਰਹੇ ਐਨ.ਡੀ.ਪੀ. ਉਮੀਦਵਾਰ-

ਰਾਜ ਚੌਹਾਨ

ਜੈਸੀ ਸੁੰਨੜ

ਜਗਰੂਪ ਬਰਾੜ

ਰਵੀ ਕਾਹਲੋਂ

ਨਿੱਕੀ ਸ਼ਰਮਾ

ਹਰਵਿੰਦਰ ਸੰਧੂ

ਸੁਨੀਤਾ ਧੀਰ

ਰਵੀ ਪਰਮਾਰ

ਰੀਆ ਅਰੋੜਾ

ਕੰਸਰਵੇਟਿਵ ਪਾਰਟੀ ਦੇ ਜੇਤੂ ਪੰਜਾਬੀ ਉਮੀਦਵਾਰ-

ਮਨਦੀਪ ਧਾਲੀਵਾਲ

ਹੋਨਵੀਰ ਰੰਧਾਵਾ

ਹਰਮਨ ਭੰਗੂ

ਜੋਡੀ ਤੂਰ

ਸਟੀਵ ਕੂਨਰ

 

Exit mobile version