The Khalas Tv Blog International ਕੋਲੰਬੀਆ ਵਿੱਚ ਭੂਚਾਲ ਕਾਰਨ 132 ਲੋਕਾਂ ਦੀ ਮੌਤ, 570 ਜ਼ਖਮੀ; 86 ਇਮਾਰਤਾਂ ਢਹੀਆਂ
International

ਕੋਲੰਬੀਆ ਵਿੱਚ ਭੂਚਾਲ ਕਾਰਨ 132 ਲੋਕਾਂ ਦੀ ਮੌਤ, 570 ਜ਼ਖਮੀ; 86 ਇਮਾਰਤਾਂ ਢਹੀਆਂ

ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਸੋਮਵਾਰ ਰਾਤ ਨੂੰ ਆਏ 7.4 ਤੀਬਰਤਾ ਵਾਲੇ ਭੂਚਾਲ ਵਿੱਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 570 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਦੇਸ਼ ਭਰ ਵਿੱਚ 86 ਇਮਾਰਤਾਂ ਢਹਿ ਗਈਆਂ, 1500 ਤੋਂ ਵੱਧ ਘਰ ਨੁਕਸਾਨੇ ਗਏ, 18 ਸਿਹਤ ਕੇਂਦਰ ਅਤੇ 52 ਸਕੂਲ ਵੀ ਪ੍ਰਭਾਵਿਤ ਹੋਏ।

ਸੱਤ ਹਵਾਈ ਅੱਡਿਆਂ ’ਤੇ ਕੰਮ ਰੋਕ ਦਿੱਤਾ ਗਿਆ ਹੈ ਅਤੇ ਪੰਜ ਸ਼ਹਿਰਾਂ ਵਿੱਚ ਲਾਲ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਸ਼ਟਰਪਤੀ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਐਮਰਜੈਂਸੀ ਕਮੇਟੀ ਦੀ ਮੀਟਿੰਗ ਬੁਲਾਈ ਹੈ।

ਸਭ ਤੋਂ ਵੱਧ 60 ਮੌਤਾਂ ਪਰੇਰਾ ਵਿੱਚ ਹੋਈਆਂ ਹਨ, ਜੋ ਭੂਚਾਲ ਦੇ ਕੇਂਦਰ ਤੋਂ 64 ਕਿਲੋਮੀਟਰ ਤੋਂ ਘੱਟ ਦੂਰੀ ’ਤੇ ਹੈ ਅਤੇ ਲਗਭਗ 5 ਲੱਖ ਆਬਾਦੀ ਵਾਲਾ ਸ਼ਹਿਰ ਹੈ।

ਰਾਜਧਾਨੀ ਬੋਗੋਟਾ ਸਮੇਤ ਕਈ ਸ਼ਹਿਰਾਂ ਵਿੱਚ ਝਟਕੇ ਮਹਿਸੂਸ ਹੋਏ ਅਤੇ ਲੋਕ ਸੜਕਾਂ ’ਤੇ ਨਿਕਲ ਆਏ। ਚੋਕੋ ਅਤੇ ਰਿਸਾਰਲਡਾ ਵਿੱਚ ਭਾਰੀ ਨੁਕਸਾਨ ਹੋਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਸੋਮਵਾਰ ਸਵੇਰੇ 7:34 ਵਜੇ ਚੋਕੋ ਖੇਤਰ ਵਿੱਚ ਸੈਨ ਹੋਜ਼ੇ ਡੇਲ ਪਾਲਮਾਰ ਨੇੜੇ ਆਇਆ ਅਤੇ ਇਸਦੀ ਡੂੰਘਾਈ 107 ਕਿਲੋਮੀਟਰ ਸੀ।

 

Exit mobile version