The Khalas Tv Blog India ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਕੀਤਾ ਜਾਵੇਗਾ ਵਿਨੇਸ਼ ਦਾ ਸਨਮਾਨ
India Sports

ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਕੀਤਾ ਜਾਵੇਗਾ ਵਿਨੇਸ਼ ਦਾ ਸਨਮਾਨ

ਹਰਿਆਣਾ : ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਵਿਨੇਸ਼ ਫੋਗਾਟ ਨੇ ਇਹ ਫੈਸਲਾ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਵਿਨੇਸ਼ ਫੋਗਾਟ ਵੱਲੋਂ ਕੁਸ਼ਤੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਵਿਨੇਸ਼ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਅਤੇ ਇਨਾਮ ਦੇਵੇਗੀ।

ਹਰਿਆਣਾ ਸਰਕਾਰ ਦਾ ਐਲਾਨ- ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ

ਸੀਐਮ ਨਾਯਬ ਸੈਣੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਲਿਖਿਆ, “ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁਝ ਕਾਰਨਾਂ ਕਰਕੇ ਉਹ ਓਲੰਪਿਕ ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈ।

ਉਨ੍ਹਾਂ ਲਿਖਿਆ ਹੈ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸੁਆਗਤ ਅਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ “ਹਰਿਆਣਾ ਸਰਕਾਰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਸਹੂਲਤਾਂ ਵਿਨੇਸ਼ ਫੋਗਾਟ ਨੂੰ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਲਿਖਿਆ- “ਸਾਨੂੰ ਤੁਹਾਡੇ ‘ਤੇ ਮਾਣ ਹੈ ਵਿਨੇਸ਼!”

ਦੱਸ ਦਈਏ ਕਿ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਵਿਨੇਸ਼ ਫੋਗਾਟ ਨੇ ਇਹ ਫੈਸਲਾ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਵਿਨੇਸ਼ ਫੋਗਾਟ ਨੇ ਆਪਣੀ ਰਿਟਾਇਰਮੈਂਟ ਬਾਰੇ ਐਕਸ ਹੈਂਡਲ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਰਿਣੀ ਰਹੇਗੀ। ਅਲਵਿਦਾ ਕੁਸ਼ਤੀ….

ਅਯੋਗ ਠਹਿਰਾਉਣ ਵਿਰੁੱਧ ਵੀ ਅਪੀਲ ਕੀਤੀ

ਵਿਨੇਸ਼ ਨੇ ਆਪਣੀ ਸੇਵਾਮੁਕਤੀ ਦਾ ਐਲਾਨ ਕਰਨ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਂਝੇ ਤੌਰ ‘ਤੇ ਚਾਂਦੀ ਦਾ ਤਮਗਾ ਦਿੱਤਾ ਜਾਵੇ। ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ। ਪਰ ਉਨ੍ਹਾਂ ਨੇ ਆਪਣੀ ਅਪੀਲ ਬਦਲ ਕੇ ਹੁਣ ਸਾਂਝੇ ਤੌਰ ‘ਤੇ ਚਾਂਦੀ ਦੇਣ ਦੀ ਮੰਗ ਕੀਤੀ ਹੈ।

7 ਅਗਸਤ ਨੂੰ ਵਿਨੇਸ਼ ਦਾ ਵਜ਼ਨ 50 ਕਿਲੋਗ੍ਰਾਮ ਦੀ ਨਿਰਧਾਰਤ ਸ਼੍ਰੇਣੀ ਤੋਂ 100 ਗ੍ਰਾਮ ਵੱਧ ਨਿਕਲਿਆ। ਇਸ ਤੋਂ ਬਾਅਦ ਓਲੰਪਿਕ ਸੰਘ ਨੇ ਉਸ ਨੂੰ ਫਰੀਸਟਾਈਲ ਮਹਿਲਾ ਕੁਸ਼ਤੀ ਲਈ ਅਯੋਗ ਕਰਾਰ ਦੇ ਦਿੱਤਾ।

ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵਿਗੜ ਗਈ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਦੋਂ ਕੋਚ ਵਰਿੰਦਰ ਦਹੀਆ ਉਸ ਨੂੰ ਮਿਲਣ ਆਇਆ ਤਾਂ ਵਿਨੇਸ਼ ਨੇ ਉਸ ਨੂੰ ਕਿਹਾ – ‘ਇਹ ਬਦਕਿਸਮਤੀ ਸੀ ਕਿ ਅਸੀਂ ਤਮਗਾ ਜਿੱਤਣ ਤੋਂ ਖੁੰਝ ਗਏ, ਪਰ ਇਹ ਖੇਡ ਦਾ ਹਿੱਸਾ ਹੈ।’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪਹਿਲਵਾਨ ਦੀ ਮਦਦ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਸੀ। ਪੀਐਮ ਨੇ ਊਸ਼ਾ ਨੂੰ ਇਸ ਮਾਮਲੇ ਵਿੱਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।

 

 

Exit mobile version