‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੇਨਈ ਨੇੜੇ ਇਕ ਸਰਕਾਰੀ ਹਸਪਤਾਲ ‘ਚ ਪਿਛਲੇ 24 ਘੰਟਿਆਂ ‘ਚ ਆਕਸੀਜਨ ਦੀ ਘਾਟ ਨਾਲ 13 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੇ ਖਾਰਿਜ ਕੀਤਾ ਹੈ। ਇਸ ਨਾਲ ਹੋਰ ਮਰੀਜ਼ਾਂ ਵਿੱਚ ਖੌਫ ਪੈਦਾ ਹੋ ਰਿਹਾ ਹੈ।ਹਸਪਤਾਲ ਦੇ ਡੀਨ ਡਾ. ਜੇ ਮੁਥੁਕੁਮਾਰਨ ਨੇ ਕਿਹਾ ਕਿ ਮਰਨ ਵਾਲਿਆਂ ‘ਚ ਸਿਰਫ਼ ਇਕ ਮਰੀਜ਼ ਹੀ ਕੋਰੋਨਾ ਨਾਲ ਪੀੜਤ ਸੀ। ਬਾਕੀ ਨਿਮੋਨੀਆ ਜਾਂ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸਨ। ਡੀਨ ਨੇ ਕਿਹਾ ਕਿ ਇਸ ਹਸਪਤਾਲ ‘ਚ ਆਕਸੀਜਨ ਸਹੂਲਤ ਵਾਲੇ 325 ਬੈੱਡ ਹਨ। ਫਿਲਹਾਲ ਇੱਥੇ 447 ਮਰੀਜ਼ ਦਾਖ਼ਲ ਹਨ ਜਿਨ੍ਹਾਂ ‘ਚ 256 ਕੋਰੋਨਾ ਪੀੜਤ ਹਨ।
Breaking News-ਹੁਣ ਤਾਮਿਲਨਾਡੂ ‘ਚ ਆਕਸੀਜਨ ਦੀ ਘਾਟ ਨਾਲ 13 ਮਰੀਜ਼ਾਂ ਦੀ ਗਈ ਜਾਨ
