The Khalas Tv Blog International ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ‘ਚ ਮਾਰੇ ਗਏ 13 ਬੱਚੇ
International

ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ‘ਚ ਮਾਰੇ ਗਏ 13 ਬੱਚੇ

ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ‘ਚ 12 ਬੱਚੇ ਅਤੇ ਇਕ ਕਿਸ਼ੋਰ ਦੀ ਮੌਤ ਹੋ ਗਈ ਹੈ। ਫੁੱਟਬਾਲ ਪਿੱਚ ‘ਤੇ ਹੋਏ ਇਸ ਰਾਕੇਟ ਹਮਲੇ ‘ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹਨ।ਇਜ਼ਰਾਇਲੀ ਫੌਜ ਨੇ ਕਿਹਾ ਕਿ ਰਾਕੇਟ ਹਿਜ਼ਬੁੱਲਾ ਨੇ ਦਾਗਿਆ ਸੀ। ਪਰ ਹਿਜ਼ਬੁੱਲਾ ਨੇ ਇਜ਼ਰਾਇਲੀ ਫੌਜ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ।

ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਰਾਕੇਟ ਮਜਦਲ ਸ਼ਮਸ ਦੇ ਡਰੂਜ਼ ਸ਼ਹਿਰ ‘ਤੇ ਦਾਗਿਆ ਗਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਹਮਲਾਵਰ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਇਸ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸਿੱਧੀ ਜੰਗ ਛਿੜ ਸਕਦੀ ਹੈ। ਪਿਛਲੇ ਸਾਲ ਅਕਤੂਬਰ ‘ਚ ਇਜ਼ਰਾਈਲ-ਗਾਜ਼ਾ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼ਰਾਇਲੀ ਫੌਜ ਅਤੇ ਹਿਜ਼ਬੁੱਲਾ ਵਿਚਾਲੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ।

Exit mobile version