The Khalas Tv Blog Punjab ਸ਼ੁੱਕਰਵਾਰ ਨੂੰ ਪੰਜਾਬ ‘ਚ ਸੰਭਲ ਕੇ ਨਿਕਲਣਾ ! ਬੁਰੀ ਤਰ੍ਹਾਂ ਜਾਮ’ ‘ਚ ਫਸ ਸਕਦੇ ਹੋ
Punjab

ਸ਼ੁੱਕਰਵਾਰ ਨੂੰ ਪੰਜਾਬ ‘ਚ ਸੰਭਲ ਕੇ ਨਿਕਲਣਾ ! ਬੁਰੀ ਤਰ੍ਹਾਂ ਜਾਮ’ ‘ਚ ਫਸ ਸਕਦੇ ਹੋ

12 ਅਗਸਤ ਨੂੰ ਕਿਸਾਨਾਂ ਅਤੇ ਵਾਲਮੀਕੀ ਭਾਈਚਾਰੇ ਦਾ ਧਰਨਾ

‘ਦ ਖ਼ਾਲਸ ਬਿਊਰੋ :- 12 ਅਗਸਤ ਨੂੰ ਪੰਜਾਬ ਦੇ ਲੋਕ ਘਰ ਤੋਂ ਨਿਕਲਣ ਤੋਂ ਪਹਿਲਾਂ 2 ਵਾਰ ਜ਼ਰੂਰ ਸੋਚਣ ਕਿਉਂਕਿ 2 ਧਿਰਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੜਕਾਂ ‘ਤੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਤੁਹਾਨੂੰ ਡਬਲ ਬੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੇ ਲੁਧਿਆਣਾ ਅਤੇ ਜਲੰਧਰ ਹਾਈਵੇਅ ਬੰਦ ਕਰਨ ਦਾ ਐਲਾਨ ਕੀਤਾ ਹੈ। ਉਧਰ ਅੰਮ੍ਰਿਤਸਰ ਦੇ ਸ੍ਰੀ ਰਾਮਤੀਰਥ ਤੋਂ ਵਾਲਮੀਕੀ ਸਮਾਜ ਨੇ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ, ਬੰਦ ਨੂੰ ਟਾਲਨ ਦੇ ਲਈ ਸਰਕਾਰ ਦੀ ਵਾਲਮੀਕੀ ਸਮਾਜ ਨਾਲ ਗੱਲਬਾਤ ਚੱਲ ਰਹੀ ਹੈ ਪਰ ਹੁਣ ਤੱਕ ਇਹ ਸਿਰੇ ਨਹੀਂ ਚੜੀ ਹੈ।

ਇਸ ਵਜ੍ਹਾ ਕਰਕੇ ਵਾਲਮੀਕੀ ਸਮਾਜ ਵਿਰੋਧ ਕਰ ਰਿਹਾ ਹੈ

ਵਾਲਮੀਕੀ ਸਮਾਜ ਨੇ ਪੰਜਾਬ ਵਿੱਚ ਬੰਦ ਦਾ ਐਲਾਨ ਸੂਬੇ ਦੇ ਸਾਬਕਾ AG ਅਨਮੋਲ ਰਤਨ ਸਿੰਘ ਸਿੱਧੂ ਦੀ ਟਿੱਪਣੀ ਤੋਂ ਬਾਅਦ ਕੀਤਾ ਸੀ। ਹਾਲਾਂਕਿ, ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵਾਲਮੀਕੀ ਸਮਾਜ ਨਾਲ ਮੀਟਿੰਗ ਕਰਨੀ ਸੀ ਪਰ ਸੀਐੱਮ ਵੱਲੋਂ ਅਖੀਰਲੇ ਮੌਕੇ ਮੀਟਿੰਗ ਕੈਂਸਲ ਕਰਨ ਦੀ ਵਜ੍ਹਾ ਕਰਕੇ ਵਾਲਮੀਕੀ ਸਮਾਜ ਦਾ ਗੁੱਸਾ ਹੋਰ ਤੇਜ਼ ਹੋ ਗਿਆ ਹੈ। ਵਾਲਮੀਕੀ ਸਮਾਨ ਨੇ ਪਹਿਲਾਂ 11 ਅਗਸਤ ਨੂੰ ਬੰਦ ਦਾ ਐਲਾਨ ਕਰਨਾ ਸੀ ਪਰ ਰੱਖੜੀ ਦੀ ਵਜ੍ਹਾ ਕਰਕੇ ਇਸ ਨੂੰ 12 ਅਗਸਤ ‘ਤੇ ਪਾ ਦਿੱਤਾ ਗਿਆ ਹੈ।

ਗੰਨੇ ਦਾ ਬਕਾਇਆ ਨਾ ਮਿਲਣ ਤੋਂ ਨਰਾਜ਼ ਕਿਸਾਨ

ਕਿਸਾਨ ਆਗੂਆਂ ਨੇ ਵੀ ਰੱਖੜੀ ਦੀ ਵਜ੍ਹਾ ਕਰਕੇ ਆਪਣੇ ਅੰਦੋਲਨ ਨੂੰ ਇੱਕ ਦਿਨ ਅੱਗੇ ਪਾ ਦਿੱਤਾ ਸੀ। ਕਿਸਾਨ ਗੰਨੇ ਦਾ ਬਕਾਇਆ ਨਾ ਮਿਲਣ ਤੋਂ ਨਰਾਜ਼ ਹਨ ਅਤੇ ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਲੁਧਿਆਣਾ ਅਤੇ ਜਲੰਧਰ ਹਾਈਵੇਅ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ 12 ਅਗਸਤ ਨੂੰ ਬੈਠਕ ਵੀ ਬੁਲਾਈ ਹੈ, ਜਿਸ ਵਿੱਚ ਪੂਰੇ ਪੰਜਾਬ ਵਿੱਚ ਬੰਦ ਕਰਨ ਦਾ ਐਲਾਨ ਹੋ ਸਕਦਾ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸ਼ੂਗਰ ਮਿੱਲ ਵਿੱਚ ਪੈਸਾ ਫਸਿਆ ਹੋਇਆ ਹੈ, ਸਰਕਾਰ ਸਿਰਫ਼ ਭਰੋਸਾ ਦੇ ਰਹੀ ਹੈ ਪਰ ਕੋਈ ਮਦਦ ਨਹੀਂ ਕਰ ਪਾ ਰਹੀ ਹੈ।

Exit mobile version