The Khalas Tv Blog International ਤਿੱਬਤ ‘ਚ ਭੂਚਾਲ ਕਾਰਨ ਹੁਣ ਤੱਕ 126 ਮੌਤਾਂ: 3 ਘੰਟਿਆਂ ‘ਚ 50 ਝਟਕੇ, 1000 ਤੋਂ ਵੱਧ ਘਰ ਢਹਿ-ਢੇਰੀ
International

ਤਿੱਬਤ ‘ਚ ਭੂਚਾਲ ਕਾਰਨ ਹੁਣ ਤੱਕ 126 ਮੌਤਾਂ: 3 ਘੰਟਿਆਂ ‘ਚ 50 ਝਟਕੇ, 1000 ਤੋਂ ਵੱਧ ਘਰ ਢਹਿ-ਢੇਰੀ

ਤਿੱਬਤ ‘ਚ ਮੰਗਲਵਾਰ ਸਵੇਰੇ ਆਏ ਭੂਚਾਲ ‘ਚ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅੰਕੜਿਆਂ ਮੁਤਾਬਕ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਦਾ ਕੇਂਦਰ ਤਿੱਬਤ ਦੇ ਡਿਂਗਰੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।

ਇਹ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 6.30 ਵਜੇ ਆਇਆ। ਹਾਦਸੇ ਦੇ 15 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ। ਚੀਨੀ ਰਾਸ਼ਟਰਪਤੀ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਭੂਚਾਲ ਕਾਰਨ ਕਰੀਬ 1,000 ਘਰਾਂ ਨੂੰ ਨੁਕਸਾਨ ਪੁੱਜਾ ਹੈ। ਪਹਿਲੇ ਭੂਚਾਲ ਤੋਂ ਬਾਅਦ 3 ਘੰਟਿਆਂ ਦੇ ਅੰਦਰ 4.4 ਤੀਬਰਤਾ ਦੇ ਕਰੀਬ 50 ਭੂਚਾਲ ਆਏ। ਚਾਈਨਾ ਭੂਚਾਲ ਨੈੱਟਵਰਕ ਕੇਂਦਰ ਨੇ ਕਿਹਾ ਕਿ ਮੰਗਲਵਾਰ ਦਾ ਭੂਚਾਲ ਪਿਛਲੇ ਪੰਜ ਸਾਲਾਂ ਵਿੱਚ 200 ਕਿਲੋਮੀਟਰ (124 ਮੀਲ) ਦੇ ਘੇਰੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ।

ਨੇਪਾਲ ਤੋਂ ਲੈ ਕੇ ਭਾਰਤ ਅਤੇ ਬੰਗਲਾਦਿੱਲੀ ‘ਚ 300 ਉਡਾਣਾਂ ਲੇਟ, ਜੰਮੂ-ਕਸ਼ਮੀਰ ‘ਚ ਸੜਕਾਂ ਬੰਦ
ਦੇਸ਼ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਦਸੰਬਰ 2023 ਵਿਚ ਚੀਨ ਦੇ ਗਾਂਸੂ ਸੂਬੇ ਵਿਚ 6.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ 151 ਲੋਕਾਂ ਦੀ ਜਾਨ ਚਲੀ ਗਈ ਸੀ।

ਇਹ ਵੀ ਪੜ੍ਹੋ – ਦਿੱਲੀ ‘ਚ 300 ਉਡਾਣਾਂ ਲੇਟ, ਜੰਮੂ-ਕਸ਼ਮੀਰ ‘ਚ ਸੜਕਾਂ ਬੰਦ

Exit mobile version