The Khalas Tv Blog International ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ!
International Punjab Religion

ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ!

ਬਿਉਰੋ ਰਿਪੋਰਟ: ਦੁਨੀਆ ਭਰ ਦੇ ਸਿੱਖ ਸ਼ਰਧਾਲੂ ਜੋ ਪਾਕਿਸਤਾਨ ਵਿੱਚ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰਨਾ ਲੋਚਦੇ ਹਨ, ਉਨ੍ਹਾਂ ਲਈ ਬਹੁਤ ਚੰਗੀ ਖ਼ਬਰ ਹੈ ਕਿ ਪਾਕਿਸਤਾਨ ਵਿੱਚ ਹੁਣ 126 ਦੇਸ਼ ਆਨਲਾਈਨ ਵੀਜ਼ਾ ਅਰਜ਼ੀ ਦਾਖ਼ਲ ਕਰ ਸਕਣਗੇ। ਇਸ ਵੀਜ਼ਾ ਜ਼ਰੀਏ ਸੈਲਾਨੀ ਸੈਰ ਸਪਾਟਾ ਦੇ ਨਾਲ ਨਾਲ ਗੁਰਧਾਮਾਂ ਦੇ ਵੀ ਦਰਸ਼ਨ ਕਰ ਸਕਣਗੇ।

ਪਾਕਿਸਤਾਨ ਦੀ ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਮੁਫ਼ਤ ਕਰ ਦਿੱਤਾ ਹੈ। ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ ਤੇ 24 ਘੰਟਿਆਂ ਦੇ ਅੰਦਰ ਹੀ ਵੀਜ਼ਾ ਦੇ ਦਿੱਤੇ ਜਾਣਗੇ। ਪਾਕਿਸਤਾਨ ਦੀ ਸ਼ਹਿਬਾਜ਼ ਸਰੀਫ਼ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਮਕਸਦ ਦੇਸ਼ ਵਿੱਚ ਟੂਰਿਜ਼ਮ ਨੂੰ ਹੁੰਗਾਰਾ ਦੇਣਾ ਤੇ ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਵਧਾਉਣਾ ਹੈ। ਇਹ ਫੈਸਲਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਬੈਠਕ ਵਿੱਚ ਲਿਆ ਗਿਆ ਹੈ।

ਬੈਠਕ ਵਿੱਚ ਕੈਬਨਿਟ ਨੇ ਨਵੀਂ ਵੀਜ਼ਾ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ। ਗੁਰਧਾਮਾਂ ਦੇ ਦਰਸ਼ਨਾਂ ਲਈ NRI ਸਿੱਖਾਂ ਨੂੰ 24 ਘੰਟਿਆਂ ਅੰਦਰ ਆਨਲਾਈਨ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ। ਆਨਲਾਈਨ 24 ਘੰਟਿਆਂ ਦੇ ਵਿੱਚ 126 ਦੇਸ਼ਾਂ ਨਾਗਰਿਕ, ਸੈਰ ਸਪਾਟਾ ਅਤੇ ਵਪਾਰਕ ਵੀਜ਼ਾ ਹਾਸਲ ਕਰ ਸਕਣਗੇ।

ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਮਿਲੇਗਾ, ਕਿਉਂਕਿ ਉਹ ਯਾਤਰਾ ਤੋਂ ਸਿਰਫ ਇੱਕ ਜਾਂ ਦੋ ਦਿਨ ਪਹਿਲਾਂ ਹੀ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ 24 ਘੰਟਿਆਂ ਵਿੱਚ ਉਨ੍ਹਾਂ ਨੂੰ ਵੀਜ਼ਾ ਮਿਲ ਜਾਵੇਗਾ।

Exit mobile version