The Khalas Tv Blog India ਪਾਕਿਸਤਾਨ ‘ਚ 12 ਸਾਲਾ ਇਸਾਈ ਕੁੜੀ ਨੂੰ ਅਗਵਾ ਕਰਕੇ ਧੱਕੇ ਨਾਲ ਕੀਤਾ ਧਰਮ ਪਰਿਵਰਤਨ ਤੇ ਨਿਕਾਹ
India International Punjab

ਪਾਕਿਸਤਾਨ ‘ਚ 12 ਸਾਲਾ ਇਸਾਈ ਕੁੜੀ ਨੂੰ ਅਗਵਾ ਕਰਕੇ ਧੱਕੇ ਨਾਲ ਕੀਤਾ ਧਰਮ ਪਰਿਵਰਤਨ ਤੇ ਨਿਕਾਹ

A migrant woman is silhouetted as the waits inside a waiting tent to get an appointment at the central registration center for refugees and asylum seekers LaGeSo (Landesamt fuer Gesundheit und Soziales - State Office for Health and Social Affairs) in Berlin, Wednesday, Jan. 6, 2016. German interior minister will present a migration report on Wednesday. (AP Photo/Markus Schreiber)

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਪਾਕਿਸਤਾਨ ‘ਚ ਇੱਕ 12 ਸਾਲ ਦੀ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਵਿਚ ਵਾਪਰੀ ਹੈ। 25 ਜੂਨ 2020 ਤੋਂ ਲਾਪਤਾ 12 ਸਾਲਾ ਲੜਕੀ ਨੂੰ ਚਾਰ ਵਿਅਕਤੀਆਂ ਨੇ ਘਰ ਦਾਖਿਲ ਹੋ ਕੇ ਅਗਵਾ ਕਰ ਲਿਆ ਸੀ ਤੇ ਉਸਨੁੰ 120 ਕਿਲੋਮੀਟਰ ਦੂਰ ਹਫੀਜ਼ਾਬਾਦ ਲਿਆ ਕੇ ਉਸ ਨਾਲ ਪਹਿਲਾਂ ਜਬਰ ਜਨਾਹ ਕੀਤਾ ਤੇ ਬੰਨ੍ਹ ਕੇ ਰੱਖਿਆ। ਬਾਅਦ ਵਿੱਚ ਧੱਕੇ ਨਾਲ ਧਰਮ ਪਰਿਵਰਤਨ ਕਰਕੇ ਉਸਦਾ ਨਿਕਾਹ ਕਰ ਦਿੱਤਾ।

ਜਾਣਕਾਰੀ ਅਨੁਸਾਰ ਇਸ ਕੁੜੀ ਦੇ ਪਿਤਾ ਨੇ ਪੁਲਿਸ ‘ਤੇ ਥਾਣੇ ਵਿੱਚ ਰਿਪੋਰਟ ਦਰਜ ਨਾ ਕਰਨ ਦੇ ਦੋਸ਼ ਲਗਾਏ ਹਨ। ਇਸਾਈ ਭਾਈਚਾਰੇ ਨੇ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਤਾਂ 5 ਦਸੰਬਰ ਨੂੰ ਫੈਸਲਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਕੁੜੀ ਨੂੰ ਸ਼ੈਲਟਰ ਹੋਮ ਭੇਜ ਦਿੱਤਾ। ਇਸ ਮਗਰੋਂ ਚੱਲੀ ਕਾਨੂੰਨੀ ਲੜਾਈ ਵਿਚ ਅਦਾਲਤ ਨੇ ਉਸਦਾ ਨਿਕਾਹ ਸਹੀ ਤਰੀਕੇ ਰਜਿਸਟਰ ਨਾ ਹੋਣ ਕਾਰਨ ਕੁੜੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ।

Exit mobile version