The Khalas Tv Blog Punjab ਪਾਣੀ ਪੀਣ ਦੇ ਬਹਾਣੇ ਨੌਜਵਾਨਾਂ ਨੇ 12 ਸਾਲਾ ਬੱਚੇ ਨੂੰ ਕੀਤਾ ਅਗਵਾ
Punjab

ਪਾਣੀ ਪੀਣ ਦੇ ਬਹਾਣੇ ਨੌਜਵਾਨਾਂ ਨੇ 12 ਸਾਲਾ ਬੱਚੇ ਨੂੰ ਕੀਤਾ ਅਗਵਾ

‘ਦ ਖ਼ਾਲਸ ਬਿਊਰੋ ( ਮੋਗਾ ) :- ਜ਼ਿਲ੍ਹਾਂ ਮੋਗਾ ਦੇ ਕਸਬੇ ਬਾਘਾਪੁਰਾਣਾ ਦੇ ਨੇੜੇ ਪਿੰਡ ਆਲਮਵਾਲਾ ਵਿਖੇ ਅੱਜ 17 ਸਤੰਬਰ ਦੁਪਹਿਰ ਦੇ 1 ਵਜੇ ਦੇ ਕਰੀਬ ਕਾਰ ਸਵਾਰ ਨੌਜਵਾਨਾਂ ਵੱਲੋਂ 12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਮੌਕੇ ‘ਤੇ ਪੁੱਜੀ ਪੁਲੀਸ ਮੁਢਲੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਵਾ ਕਾਰਾਂ ਦਾ ਭਾਲ ‘ਚ ਜੁਟ ਗਈ ਹੈ।

ਦੱਸਣਯੋਗ ਹੈ ਕਿ ਅਮਨਦੀਪ ਸਿੰਘ ( 12 ਸਾਲਾ ) ਪੁੱਤਰ ਗੁਰਦੀਪ ਸਿੰਘ ਪਿੰਡ ਆਲਮਵਾਲਾ ‘ਚ ਦੋਸਤ ਨਾਲ ਘਰ ਦੇ ਗੇਟ ਅੱਗੇ ਖੜ੍ਹਾ ਸੀ। ਮਾਰੂਤੀ ਸਵਾਰ ’ਚ ਨੌਜਵਾਨਾਂ ਨੇ ਬੱਚਿਆਂ ਕੋਲੋਂ ਪਾਣੀ ਪੀਣ ਦੀ ਮੰਗ ਕੀਤੀ। ਇੱਕ ਬੱਚਾ ਘਰ ਅੰਦਰ ਪਾਣੀ ਲੈਣ ਲਈ ਚਲਾ ਗਿਆ। ਇਸ ਦੌਰਾਨ ਮਾਰੂਤੀ ’ਚ ਸਵਾਰ ਨੌਜਵਾਨ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। DSP ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਗਵਾਕਾਰਾਂ ਦਾ ਸੁਰਾਗ ਲਗਾਉਣ ਲਈ CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਮੁਤਾਬਕ ਹਾਲੇ ਅਗਵਾ ਦੇ ਕਾਰਨਾਂ ਦੇ ਪਤਾ ਨਹੀਂ ਲੱਗ ਸਕਿਆ।’

Exit mobile version