The Khalas Tv Blog India ਪੰਜਾਬ ‘ਚ ਮੀਂਹ ਨੇ ਹਿਮਾਚਲ ਦਾ ਇਕ ਪਰਿਵਾਰ ਕੀਤਾ ਬਰਬਾਦ, ਦੋ ਅਜੇ ਵੀ ਲਾਪਤਾ
India Punjab

ਪੰਜਾਬ ‘ਚ ਮੀਂਹ ਨੇ ਹਿਮਾਚਲ ਦਾ ਇਕ ਪਰਿਵਾਰ ਕੀਤਾ ਬਰਬਾਦ, ਦੋ ਅਜੇ ਵੀ ਲਾਪਤਾ

ਪੰਜਾਬ ਅਤੇ ਹਿਮਾਚਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ-ਹਿਮਾਚਲ (Punjab-Himachal) ਦੇ ਸਰਹੱਦੀ ਖੇਤਰ ਜੇਜੋ ਦੁਆਬਾ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਇੱਕ ਇਨੋਵਾ ਕਾਰ ਖੱਡ ਵਿੱਚ ਰੁੜ੍ਹ ਗਈ। ਇਸ ਵਿੱਚ 12 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ ਹੈ ਅਤੇ 2 ਲਾਪਤਾ ਹਨ। ਪੁਲਿਸ ਵੱਲੋਂ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਇਸ ਨੂੰ ਪੁਲਿਸ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਰੇ ਗਏ ਸਾਰੇੇ ਲੋਕ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਹਨ। ਇਹ ਸਾਰੇ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਹਿਮਾਚਲ ਦੇ ਊਨਾ ਦੇ ਦੇਹਲਾ ਤੋਂ ਪੰਜਾਬ ਆ ਰਹੇ ਸਨ।

ਐਸਐਸਪੀ ਨੇ ਦੱਸਿਆ ਕਿ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਵੱਲੋਂ ਇਨ੍ਹਾਂ ਨੂੰ ਬਚਾਇਆ ਹੈ। ਲੋਕਾਂ ਨੇ ਜੇਸੀਬੀ ਮੰਗਵਾ ਕੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਕਾਰ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਇਸ ਤੋਂ ਇਲਾਵਾ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਬਾਕੀ ਸਾਰੇ ਲੋਕ ਹੜ੍ਹ ਵਿਚ ਵਹਿ ਗਏ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਪਹੁੰਚ ਕੇ NDRF ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਲੋਕ ਨਵਾਂਸ਼ਹਿਰ ਜਾ ਰਹੇ ਸਨ। ਇਹ ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ।

ਇਹ ਵੀ ਪੜ੍ਹੋ –   ਮੈਰੀਟੋਰੀਅਸ ਸਕੂਲਾਂ ਵੱਲ ਸਰਕਾਰ ਨਹੀਂ ਦੇ ਰਹੀ ਧਿਆਨ – ਹਰਸਿਮਰਤ ਕੌਰ ਬਾਦਲ

 

Exit mobile version