‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੇਸ਼ ਵਿੱਚ ਆਕਸੀਜਨ ਦੀ ਘਾਟ ਦਾ ਸੰਕਟ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕਰਨਾਟਕਾ ਦੇ ਚਾਮਾਰਾਜਾਨਗਰ ਵਿੱਚ ਇੱਕ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਦੀ ਲਾਗ ਨਾਲ ਜੂਝ ਰਹੇ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੈਡੀਕਲ ਕਾਲਜ ਦੇ ਡੀਨ ਡਾਕਟਰ ਜੀਐੱਮ ਸੰਜੀਵ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਰਾਤ 12 ਤੋਂ 2 ਵਜੇ ਦੇ ਦਰਮਿਆਨ ਆਕਸੀਜਨ ਦਾ ਪ੍ਰੈਸ਼ਰ ਘਟ ਹੋ ਗਿਆ ਸੀ। 122 ਰੋਗੀਆਂ ਵਿੱਚ 12 ਮਰੀਜ਼ ਕੋਰੋਨਾ ਦੇ ਅਲਾਵਾ ਵੀ ਕਿਸੀ ਨਾ ਕਿਸੀ ਬਿਮਾਰੀ ਨਾਲ ਪੀੜਿਤ ਸਨ। ਇਹ ਸਾਰੇ ਮਰੀਜ਼ ਵੈਂਟੀਲੇਟਰ ‘ਤੇ ਸਨ।
Breaking News-ਕਰਨਾਟਕਾ ਦੇ ਹਸਪਤਾਲ ‘ਚ ਆਕਸੀਜਨ ਦੀ ਘਾਟ ਨਾਲ 12 ਮਰੀਜ਼ਾਂ ਦੀ ਮੌਤ
