The Khalas Tv Blog India ਰੂਸ-ਯੂਕਰੇਨ ਜੰਗ ‘ਚ 12 ਭਾਰਤੀਆਂ ਦੀ ਹੋਈ ਮੌਤ
India International

ਰੂਸ-ਯੂਕਰੇਨ ਜੰਗ ‘ਚ 12 ਭਾਰਤੀਆਂ ਦੀ ਹੋਈ ਮੌਤ

ਬਿਉਰੋ ਰਿਪੋਰਟ – ਰੂਸ ਅਤੇ ਯੂਕਰੇਨ ਜੰਗ ਦੇ ਸੇਕ ਲਗਾਤਾਰ ਭਾਰਤੀਆਂ ਨੂੰ ਲੱਗ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਰੂਸੀ ਫੌਜ ਵਿੱਚ ਕੰਮ ਕਰਨ ਵਾਲੇ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਉੱਥੇ ਅਜੇ ਵੀ 18 ਭਾਰਤੀ ਨਾਗਰਿਕ ਹਨ, ਜਿਨ੍ਹਾਂ ਵਿੱਚੋਂ 16 ਲੋਕਾਂ ਦੇ ਠਿਕਾਣਿਆਂ ਦਾ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਬਚੇ ਲੋਕਾਂ ਦੀ ਤੁਰੰਤ ਰਿਹਾਈ ਅਤੇ ਵਾਪਸੀ ਦੀ ਮੰਗ ਕਰ ਰਹੇ ਹਨ। ਕੇਰਲ ਦੇ ਇੱਕ ਭਾਰਤੀ ਨਾਗਰਿਕ ਬਿਨਿਲ ਬਾਬੂ ਦੀ ਰੂਸ-ਯੂਕਰੇਨ ਯੁੱਧ ਦੀ ਪਹਿਲੀ ਕਤਾਰ ਵਿੱਚ ਮੌਤ ਹੋ ਗਈ। ਉਹ ਕਈ ਮਹੀਨਿਆਂ ਤੋਂ ਭਾਰਤ ਵਾਪਸ ਆਉਣ ਦੀ ਬੇਨਤੀ ਕਰ ਰਿਹਾ ਸੀ। ਬਿਨਿਲ ਬਾਬੂ (32 ਸਾਲ) ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਦੇ ਵਾਡੱਕਨਚੇਰੀ ਦਾ ਰਹਿਣ ਵਾਲਾ ਸੀ।ਰਣਧੀਰ ਜੈਸਵਾਲ ਨੇ ਕਿਹਾ ਕਿ ਬਿਨੀਲ ਬਾਬੂ ਦੀ ਮੌਤ ਬਹੁਤ ਦੁਖਦਾਈ ਹੈ। ਇਸ ਤੋਂ ਪਹਿਲਾਂ ਕਈ ਪੰਜਾਬੀ ਨੌਜਵਾਨ ਵੀ ਇਸ ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਹਨ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਕਾਰਨ 25 ਕਿਸਾਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ

 

Exit mobile version