ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਖਨੌਰੀ ਬਾਰਡਰ ‘ਤੇ ਬੈਰੀਗੇਟਿੰਗ ਕੋਲ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿੱਚ 111 ਕਿਸਾਨਾਂ ਦੇ ਜਥੇ ਨੇ ਕਾਲੇ ਕੱਪੜੇ ਪਾ ਕੇ ਅਤੇ ਪੱਗਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅੱਜ ਦੁਪਹਿਰ 2 ਵਜੇ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ । ਇਸੇ ਕਾਰਨ ਅੱਜ ਸਵੇਰ ਤੋਂ ਹੀ ਹਰਿਆਣਾ ਪੁਲਿਸ ਅਤੇ ਫੋਰਸ ਦੀਆਂ ਵੱਡੀਆਂ ਟੁਕੜੀਆਂ ਹੜਤਾਲ ਵਾਲੀ ਜਗਾ ‘ਤੇ ਤਾਇਨਾਤ ਕਰ ਦਿੱਤੀਆਂ ਗਈਆਂ ਸੀ। ਇਸ ਤੋਂ ਇਲਾਵਾ ਡਾਕਟਰਾਂ ਦੀਆਂ ਟੀਮਾਂ ਵੀ ਮਰਨ ਵਰਤ ਵਾਲੀ ਥਾਂ ‘ਤੇ ਮੌਜੂਦ ਹਨ। ਮਰਨ ਵਰਤ ‘ਤੇ ਬੈਠੇ ਕਿਸਾਨ ਸਿਰਫ ਪਾਣੀ ਹੀ ਪੀਣਗੇ, ਹੁਣ ਕੁੱਲ ਮਿਲਾ ਕੇ ਹੁਣ ਖਨੌਰੀ ਬਾਰਡਰ ਤੇ ਡੱਲੇਵਾਲ ਸਮੇਤ 112 ਕਿਸਾਨ ਮਰਨ ਵਰਤ ‘ਤੇ ਬੈਠੇ ਹਨ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 21 ਕਿਸਾਨ ਹੀ ਮਰਨ ਵਰਤ ਤੇ ਬੈਠਣ।
ਇਹ ਵੀ ਪੜ੍ਹੋ – ਲਾਸ ਏਂਜਲਸ ਵਿੱਚ ਅੱਗ ਲੱਗਣ ਨਾਲ ਹੁਣ ਤੱਕ 25 ਲੋਕਾਂ ਦੀ ਮੌਤ, 30 ਲੋਕ ਲਾਪਤਾ