The Khalas Tv Blog International ਕੈਨੇਡਾ ਦੇ ਇਸ ਸੂਬੇ ‘ਚ ਹੋ ਰਹੀਆ ਚੋਣਾਂ! ਵੱਡੀ ਗਿਣਤੀ ‘ਚ ਪੰਜਾਬਣਾ ਲੜ ਰਹੀਆਂ ਚੋਣ
International

ਕੈਨੇਡਾ ਦੇ ਇਸ ਸੂਬੇ ‘ਚ ਹੋ ਰਹੀਆ ਚੋਣਾਂ! ਵੱਡੀ ਗਿਣਤੀ ‘ਚ ਪੰਜਾਬਣਾ ਲੜ ਰਹੀਆਂ ਚੋਣ

ਬਿਊਰੋ ਰਿਪੋਰਟ – ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ (British Coloumbia) ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ 11 ਪੰਜਾਬਣਾਂ ਚੋਣ ਮੈਦਾਨ ਵਿਚ ਹਨ। 9 ਪੰਜਾਬਣਾਂ ਨੂੰ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਟਿਕਟ ਦਿੱਤੀ ਹੈ। ਦੱਸ ਦੇਈਏ ਕਿ ਇਸ ਪਾਰਟੀ ਦੇ ਮੁਖੀ ਜਗਮੀਤ ਸਿੰਘ ਹੈ। ਕਨਜ਼ਰਵੇਟਿਵ ਪਾਰਟੀ ਨੇ ਵੀ ਇਸ ਵਾਰ ਇਕ ਪੰਜਾਬ ਨੂੰ ਟਿਕਟ ਦਿੱਤੀ ਹੈ ਅਤੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।

ਦੱਸ ਦੇਈਏ ਕਿ ਇਸ ਵਾਰ 43ਵੀਂ ਅਸੈਂਬਲੀ ਚੁਣਨ ਦੇ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਸੰਵਿਧਾਨ ਮੁਤਾਬਕ 19 ਅਕਤੂੂਰ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ। ਪਿਛਲੀ ਵਿਧਾਨ ਸਭਾ ਵਿਚ ਅਟਾਰਨੀ ਜਨਰਲ ਰਹੇ ਨਿੱਕੀ ਸ਼ਰਮਾ, ਸਿਖਿਆ ਮੰਤਰੀ ਰਚਨਾ ਸਿੰਘ, ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ, ਵਿਧਾਇਕਾ ਜਿੰਨੀ ਸਿਮਜ਼ ਦੋਬਾਰਾ ਚੋਣ ਮੈਦਾਨ ਦੇ ਵਿਚ ਹਨ। ਕਨਜ਼ਰਵੇਟਿਵ ਪਾਰਟੀ ਵਲੋਂ ਡਾ. ਜਿਓਤੀ ਤੂਰ ਨੂੰ ਟਿਕਟ ਦਿੱਤੀ ਹੈ ਅਤੇ ਦੀਪਿੰਦਕ ਕੌਰ ਸਰਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ।

ਇਸ ਤੋਂ ਇਲਾਵਾ ਵੈਨਕੂਵਰ-ਲੰਗਾਰਾ ਤੋਂ ਸੁਨੀਤਾ ਧੀਰ, ਸਾਰ੍ਹਾ ਕੂਨਰ, ਜੱਸੀ ਸੁੰਨੜ, ਰੀਆ ਅਰੋੜਾ, ਕੈਮਲੂਪਸ ਕੇਂਦਰੀ ਖੇਤਰ ਤੋਂ ਕਮਲ ਗਰੇਵਾਲ ਚੋਣ ਲੜ ਰਹੀ ਹੈ।

ਇਹ ਵੀ ਪੜ੍ਹੋ –  ਭੁਵਨੇਸ਼ਵਰ ‘ਚ ਫੌਜੀ ਅਧਿਕਾਰੀ ਦੀ ਮੰਗੇਤਰ ਨਾਲ ਛੇੜਛਾੜ ਦਾ ਮਾਮਲਾ: ਗ੍ਰਿਫਤਾਰੀ ਤੋਂ 4 ਘੰਟੇ ਬਾਅਦ 7 ਦੋਸ਼ੀਆਂ ਨੂੰ ਮਿਲੀ ਜ਼ਮਾਨਤ

 

Exit mobile version