The Khalas Tv Blog India ਸਵੇਰੇ-ਸਵੇੇਰੇ ਹੋਇਆ ਵੱਡਾ ਹਾਦਸਾ! ਕਈ ਲੋਕਾਂ ਦੀ ਗਈ ਜਾਨ
India

ਸਵੇਰੇ-ਸਵੇੇਰੇ ਹੋਇਆ ਵੱਡਾ ਹਾਦਸਾ! ਕਈ ਲੋਕਾਂ ਦੀ ਗਈ ਜਾਨ

ਬਿਉਰੋ ਰਿਪੋਰਟ – ਰਾਜਸਥਾਨ (Rajasthan) ਦੇ ਧੌਲਪੁਰ (Dholpur) ਵਿਚ ਵੱਡਾ ਹਾਦਸਾ ਹੋਇਆ ਹੈ, ਜਿਸ ਵਿਚ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਕ ਸਲੀਪਰ ਕੋਚ ਬੱਸ ਨੇ ਟੈਂਪੂ ਨੂੰ ਟੱਕਰ ਮਾਰੀ ਹੈ। ਇਸ ਟੱਕਰ ਵਿਚ ਪੰਜ ਬੱਚੇ, ਤਿੰਨ ਬੱਚੀਆਂ ਅਤੇ ਦੋ ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਵੀ ਹੋਏ ਹਨ, ਜੋ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਬਾੜੀ ਸਦਰ ਥਾਣਾ ਦੇ ਪਿੰਡ ਸਨੀਪੁਰ ਨੇੜੇ ਹੋਇਆ ਹੈ। ਇਹ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਇਕ ਪ੍ਰੋਗਰਾਮ ਵਿਚੋਂ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ।

ਇਹ ਵੀ ਪੜ੍ਹੋ –  ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਹੋਇਆ ਐਕਟਿਵ! ਚੁੱਕਿਆ ਵੱਡਾ ਕਦਮ

 

Exit mobile version