The Khalas Tv Blog India ਪੰਜਾਬ ਤੋਂ ਬਿਹਾਰ ਲਈ 11 ਜੋੜੀ ਵਿਸ਼ੇਸ਼ ਰੇਲਗੱਡੀਆਂ ਚੱਲਣਗੀਆਂ
India Punjab

ਪੰਜਾਬ ਤੋਂ ਬਿਹਾਰ ਲਈ 11 ਜੋੜੀ ਵਿਸ਼ੇਸ਼ ਰੇਲਗੱਡੀਆਂ ਚੱਲਣਗੀਆਂ

ਛੱਠ ਪੂਜਾ ਦੇ ਮੌਕੇ ਤੇ ਪੰਜਾਬ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ ਰੇਲਵੇ ਸਟੇਸ਼ਨਾਂ ’ਤੇ ਵੱਧ ਰਹੀ ਹੈ। ਇਸ ਨੂੰ ਵੇਖਦਿਆਂ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਦੀ ਸੁਰੱਖਿਅਤ ਤੇ ਸੁਵਿਧਾਜਨਕ ਯਾਤਰਾ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਡਿਵੀਜ਼ਨ ਵੱਲੋਂ 11 ਜੋੜੇ (ਕੁੱਲ 22) ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਕੁੱਲ 64 ਯਾਤਰਾਵਾਂ ਕਰਨਗੀਆਂ।

ਇਨ੍ਹਾਂ ਰੇਲਗੱਡੀਆਂ ਦੀ ਸਮਾਂ-ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ।ਜਲੰਧਰ, ਲੁਧਿਆਣਾ ਤੇ ਫਿਰੋਜ਼ਪੁਰ ਵਰਗੇ ਪ੍ਰਮੁੱਖ ਸਟੇਸ਼ਨਾਂ ’ਤੇ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਵਾਧੂ ਆਰਪੀਐਫ ਤੇ ਜੀਆਰਪੀਐਫ ਟੀਮਾਂ ਲਗਾਈਆਂ ਗਈਆਂ ਹਨ, ਜੋ ਪਲੇਟਫਾਰਮਾਂ, ਪੌੜੀਆਂ ਤੇ ਪ੍ਰਵੇਸ਼ ਦੁਆਰਾਂ ਦੀ ਸਖ਼ਤ ਨਿਗਰਾਨੀ ਕਰ ਰਹੀਆਂ ਹਨ। ਲੁਧਿਆਣਾ ਤੇ ਢਾਂਧਾਰੀ ਕਲਾਂ ਸਟੇਸ਼ਨਾਂ ’ਤੇ 8,000 ਵਰਗ ਫੁੱਟ ਦੇ ਅਸਥਾਈ ਉਡੀਕ ਖੇਤਰ ਬਣਾਏ ਗਏ ਹਨ।

ਰੇਲਵੇ ਸਕਾਊਟਸ ਵੀ ਸੁਰੱਖਿਆ ਲਈ ਤਾਇਨਾਤ ਹਨ।ਟਿਕਟ ਕਾਊਂਟਰਾਂ ’ਤੇ ਭੀੜ ਘਟਾਉਣ ਲਈ ਵਾਧੂ ਕਾਊਂਟਰ ਤੇ ਏਟੀਵੀਐਮ ਮਸ਼ੀਨਾਂ ਲਗਾਈਆਂ ਗਈਆਂ ਹਨ। ਲੁਧਿਆਣਾ ਤੇ ਢਾਂਧਾਰੀ ਕਲਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ 26 ਅਕਤੂਬਰ ਤੱਕ ਮੁਅੱਤਲ ਹੈ। 23 ਤੋਂ 25 ਅਕਤੂਬਰ ਤੱਕ ਲੁਧਿਆਣਾ ਸਟੇਸ਼ਨ ’ਤੇ ਪਾਸ ਲੈਣ-ਦੇਣ ਵੀ ਰੋਕ ਦਿੱਤਾ ਗਿਆ ਹੈ। ਸਾਰੇ ਸਟੇਸ਼ਨਾਂ ’ਤੇ ਹੈਲਪ ਡੈਸਕ, ਡਿਸਪਲੇ ਬੋਰਡ ਤੇ ਘੋਸ਼ਣਾਵਾਂ ਸਰਗਰਮ ਕੀਤੀਆਂ ਗਈਆਂ ਹਨ।

ਨਿਗਰਾਨੀ ਲਈ ਫਿਰੋਜ਼ਪੁਰ ਡਿਵੀਜ਼ਨਲ ਦਫ਼ਤਰ ਵਿੱਚ ਵਾਰ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੋਂ ਸਾਰੇ ਸਟੇਸ਼ਨਾਂ ਦੀ 24 ਘੰਟੇ ਲਾਈਵ ਸੀਸੀਟੀਵੀ ਨਿਗਰਾਨੀ ਹੋ ਰਹੀ ਹੈ। ਸੀਨੀਅਰ ਅਧਿਕਾਰੀ 24×7 ਡਿਊਟੀ ’ਤੇ ਹਨ।ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਰੇਲਗੱਡੀਆਂ ਲਈ ਢੁਕਵੇਂ ਪ੍ਰਬੰਧ ਹਨ, ਇਸ ਲਈ ਜਲਦੀ ਨਾ ਜਾਣ। ਸਟੇਸ਼ਨਾਂ ਤੇ ਰੇਲਗੱਡੀਆਂ ਵਿੱਚ ਧੱਕਾ-ਮੁੱਕੀ ਤੋਂ ਬਚੋ, ਪਟਾਕੇ ਨਾ ਚਲਾਓ ਤੇ ਸਫ਼ਾਈ ਬਣਾਈ ਰੱਖੋ।

 

Exit mobile version