The Khalas Tv Blog International ਸੋਨੇ ਦੀ ਗੈਰ-ਕਾਨੂੰਨੀ ਖਾਣ ’ਚ ਜ਼ਮੀਨ ਖਿਸਕਣ ਕਾਰਨ 11 ਦੀ ਮੌਤ , 20 ਲੋਕ ਲਾਪਤਾ
International

ਸੋਨੇ ਦੀ ਗੈਰ-ਕਾਨੂੰਨੀ ਖਾਣ ’ਚ ਜ਼ਮੀਨ ਖਿਸਕਣ ਕਾਰਨ 11 ਦੀ ਮੌਤ , 20 ਲੋਕ ਲਾਪਤਾ

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਇਕ ਗੈਰ-ਕਾਨੂੰਨੀ ਸੋਨੇ ਦੀ ਖਾਨ ‘ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਗੋਰੋਂਤਾਲੋ ਸੂਬੇ ਦੀ ਖੋਜ ਅਤੇ ਬਚਾਅ ਏਜੰਸੀ ਦੇ ਬੁਲਾਰੇ ਅਫੀਫੁਦੀਨ ਇਲਾਹੁਦੇ ਨੇ ਦਸਿਆ ਕਿ ਕਰੀਬ 33 ਪਿੰਡ ਵਾਸੀ ਐਤਵਾਰ ਨੂੰ ਸੂਬੇ ਦੇ ਦੂਰ-ਦੁਰਾਡੇ ਬੋਨ ਬੋਲਾਂਗੋ ਵਿਚ ਇਕ ਛੋਟੀ ਜਿਹੀ ਰਵਾਇਤੀ ਸੋਨੇ ਦੀ ਖਾਨ ਵਿਚ ਇਕ ਖੱਡਾ ਪੁੱਟ ਰਹੇ ਸਨ, ਜਦੋਂ ਆਲੇ-ਦੁਆਲੇ ਦੀਆਂ ਪਹਾੜੀਆਂ ਤੋਂ ਕਈ ਟਨ ਮਿੱਟੀ ਡਿੱਗ ਗਈ ਅਤੇ ਉਨ੍ਹਾਂ ਨੂੰ ਦੱਬ ਦਿਤਾ ਗਿਆ।

ਲਾਪਤਾ ਲੋਕਾਂ ਦੀ ਭਾਲ ਜਾਰੀ ਹੈ

ਉਨ੍ਹਾਂ ਦਸਿਆ ਕਿ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਦੋ ਜ਼ਖਮੀਆਂ ਨੂੰ ਬਚਾਇਆ ਅਤੇ ਸੋਮਵਾਰ ਤਕ 11 ਲਾਸ਼ਾਂ ਬਰਾਮਦ ਕੀਤੀਆਂ। ਉਹ ਅਜੇ ਵੀ 20 ਹੋਰ ਲੋਕਾਂ ਦੀ ਭਾਲ ਕਰ ਰਹੇ ਹਨ ਜੋ ਲਾਪਤਾ ਦੱਸੇ ਜਾ ਰਹੇ ਹਨ।

ਇੰਡੋਨੇਸ਼ੀਆ ਵਿਚ ਗੈਰ-ਕਾਨੂੰਨੀ ਮਾਈਨਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਮਿਲ ਰਹੀ ਹੈ। ਇਹ ਲੋਕ ਗੰਭੀਰ ਸੱਟ ਜਾਂ ਮੌਤ ਦੇ ਉੱਚ ਜੋਖਮ ਵਾਲੀਆਂ ਸਥਿਤੀਆਂ ’ਚ ਕੰਮ ਕਰਦੇ ਹਨ।

ਘਰਾਂ ਨੂੰ ਵੀ ਨੁਕਸਾਨ ਪਹੁੰਚਿਆ

ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਕੁਝ ਘਰ ਵੀ ਤਬਾਹ ਹੋ ਗਏ ਹਨ। ਇੰਡੋਨੇਸ਼ੀਆ ਦੀ ਆਫਤ ਏਜੰਸੀ ਮੁਤਾਬਕ ਜ਼ਮੀਨ ਖਿਸਕਣ ਨਾਲ ਕਈ ਘਰ ਅਤੇ ਇਕ ਪੁਲ ਨੁਕਸਾਨਿਆ ਗਿਆ ਹੈ। ਆਫ਼ਤ ਏਜੰਸੀ ਨੇ ਸਥਾਨਕ ਨਿਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਦੇ ਮਹੀਨੇ ਵੀ ਸੁਲਾਵੇਸੀ ਟਾਪੂ ‘ਤੇ ਜ਼ਮੀਨ ਖਿਸਕ ਗਈ ਸੀ। ਅਪ੍ਰੈਲ ‘ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ। ਸੁਲਾਵੇਸੀ ਟਾਪੂ ‘ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਹੋਈ। (ਏਪੀ)

 

Exit mobile version