ਬਿਊਰੋ ਰਿਪੋਰਟ : ਪਟਿਆਲਾ ਵਿੱਚ 10ਵੀਂ ਕਲਾਸ ਦੀ ਮਹਿਫੂਜਾ ਪਟਿਆਲਾ ਦੀ ਨਵੀਂ ਡੀਸੀ ਬਣੀ ਹੈ । ਸਰਕਾਰੀ ਸਮਾਰਟ ਮਾਡਲ ਟਾਊਨ ਸੂਕਲ ਦੀ ਵਿਦਿਆਰਥਣ ਮਹਿਫੂਜਾ ਨੇ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗ ਵੀ ਕੀਤੀ। ਕਈ ਤਰ੍ਹਾਂ ਦੇ ਪ੍ਰਸ਼ਾਸਨਿਕ ਕੰਮ-ਕਾਜ ਦੀ ਜਾਣਕਾਰੀ ਵੀ ਲਈ । ਸਿਰਫ਼ ਇਨ੍ਹਾਂ ਹੀ ਨਹੀਂ ਰਿਕਾਰਡ ਰੂਮ ਦਾ ਵੀ ਨਰੀਖਣ ਕੀਤਾ। ਇਸ ਤੋਂ ਇਲਾਵਾ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਵੀ ਇੱਕ ਦਿਨ ਦੀ ਡੀਸੀ ਮਹਿਫੂਜਾ ਅਧੀਨ ਕੰਮ ਕੀਤਾ । ਇੰਦਰਪੁਰਾ ਦੀ ਰਹਿਣ ਵਾਲੀ ਵਿਦਿਆਰਥਣ ਮਹਿਫੂਜਾ ਦੇ ਪਿਤਾ ਮੱਖਨ ਖਾਨ ਨੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਸੀ ਸਾਕਸ਼ੀ ਸਾਹਨੀ ਦਾ ਧੰਨਵਾਦ ਕੀਤਾ । ਹੁਣ ਤੁਹਾਨੂੰ ਦੱਸ ਦੇ ਹਾਂ ਆਖਿਰ ਇੱਕ ਦਿਨ ਦੇ ਲਈ ਮਹਿਫੂਜਾ ਨੂੰ ਪਟਿਆਲਾ ਦੇ ਡੀਸੀ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਗਈ ।
ਇਸ ਲਈ ਮਹਿਫੂਜਾ ਨੂੰ ਬਣਾਇਆ ਗਿਆ DC
ਪਟਿਆਲਾ ਦੀ ਡੀਸੀ ਸਾਕਸ਼ੀ ਸਿਨਹਾ ਨੇ ਦੱਸਿਆ ਕਿ CM ਭਗਵੰਤ ਸਿੰਘ ਮਾਨ ਦੇ ਹੁਕਮਾਂ ਦੇ ਤਹਿਤ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਇਸ ਦੇ ਤਹਿਤ ਹਰ ਮਹੀਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਮੁਤਾਬਿਕ ਰੋਲ ਮਾਡਲ ਵਿਭਾਗਾਂ ਦੇ ਨਾਲ ਜੋੜਿਆ ਜਾਵੇਗਾ । ਇਸ ਦੇ ਤਹਿਤ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਉਤਸ਼ਾਹ ਮਿਲੇਗਾ ਅਤੇ ਉਹ ਆਪਣੇ ਸੁਪਣੇ ਸਾਕਾਰ ਕਰ ਸਕਣਗੇ। ਪੰਜਾਬ ਸਰਕਾਰ ਦਾ ਇਹ ਉਪਰਾਲਾ ਚੰਗਾ ਹੈ । ਇਸ ਨਾਲ ਬੱਚਿਆਂ ਨੂੰ ਆਪਣਾ ਕਰੀਅਰ ਚੁਣਨ ਦਾ ਵੀ ਮੌਕਾ ਮਿਲੇਗਾ ਕਿਉਂਕਿ ਇਸ ਨੂੰ ਲੈਕੇ ਅਕਸਰ ਬੱਚਿਆਂ ਵਿੱਚ ਦੁਬਿੱਧਾ ਰਹਿੰਦੀ ਹੈ । ਜੇਕਰ ਉਹ ਪ੍ਰੈਕਟਿਕਲ ਜਾਕੇ ਵਿਭਾਗਾਂ ਦੇ ਕੰਮ-ਕਾਜ ਵੇਖਣਗੇ ਤਾਂ ਆਪਣੀ ਦਿਲਚਸਪੀ ਮੁਤਾਬਿਕ ਉਹ ਆਪਣਾ ਕਰੀਅਰ ਚੁਣ ਸਕਦੇ ਹਨ। ਕੁਝ ਦਿਨ ਪਹਿਲਾਂ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ PTM ਰੱਖੀ ਗਈ ਸੀ । ਜਿਸ ਵਿੱਚ ਅਧਿਆਪਕਾਂ ਦੇ ਮਾਪਿਆਂ ਦੀ ਮਿਲਣੀ ਹੋਈ ਸੀ ਇਸ ਦੇ ਪਿੱਛੇ ਮਕਸਦ ਸੀ ਕਿ ਮਾਪਿਆਂ ਨੂੰ ਬੱਚਿਆਂ ਦੀ ਪੜਾਈ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਅਤੇ ਮਾਪਿਆਂ ਵੀ PTM ਦੇ ਜ਼ਰੀਏ ਬੱਚਿਆਂ ਨਾਲ ਜੁੜੀ ਜਾਣਕਾਰੀ ਹਾਸਲ ਕਰਨ ਦੇ ਨਾਲ ਪੜ੍ਹਾਈ ਜਾਂ ਫਿਰ ਨਿੱਜੀ ਪੱਧਰ ‘ਤੇ ਆ ਰਹੀ ਪਰੇਸ਼ਾਨੀ ਬਾਰੇ ਅਧਿਆਪਕਾਂ ਨਾਲ ਸਲਾਹ ਮਸ਼ਵਰਾ ਕਰ ਸਕਣ। ਨਿੱਜੀ ਸਕੂਲਾਂ ਵਿੱਚ PTM ਕਈ ਸਾਲਾਂ ਤੋਂ ਹੁੰਦੀ ਆਈ ਹੈ ਪਰ ਸਰਕਾਰੀ ਸਕੂਲਾਂ ਵਿੱਚ ਇਹ ਪਹਿਲਾਂ ਮੌਕਾ ਸੀ । ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਸਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ PTM ਸ਼ੁਰੂ ਕੀਤੀ ਸੀ ।