The Khalas Tv Blog Punjab 107 ਦੀ ਉਮਰ ‘ਚ ਸੂਈ ਅੰਦਰ ਦਾਗ਼ਾ ਪਾਉਂਦਾ ਸੀ ਇਹ ਬਜ਼ੁਰਗ !
Punjab

107 ਦੀ ਉਮਰ ‘ਚ ਸੂਈ ਅੰਦਰ ਦਾਗ਼ਾ ਪਾਉਂਦਾ ਸੀ ਇਹ ਬਜ਼ੁਰਗ !

ਬਿਉਰੋ ਰਿਪੋਰਟ : ਮੋਬਾਈਲ ਅਤੇ ਟੀਵੀ ਨੇ ਜਿੱਥੇ ਅੱਜ ਦੇ ਦੌਰ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈਕੇ ਨੌਜਵਾਨਾ ਨੂੰ ਮੋਟੇ-ਮੋਟੇ ਚਸ਼ਮੇ ਲਗਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਪੰਜਾਬ ਵਿੱਚ 107 ਸਾਲ ਦਾ ਉਜਾਗਰ ਰਾਮ ਚੈਂਬਰ ਇੱਕ ਅਜਿਹਾ ਸ਼ਖਸ ਵੀ ਸੀ ਜਿਸ ਨੇ ਕਦੇ ਚਸ਼ਮਾ ਨਹੀਂ ਲਗਾਇਆ,ਨਵਾਂ ਸ਼ਹਿਰ ਦੇ ਰਹਿਣ ਵਾਲੇ ਉਜਾਗਰ ਰਾਮ ਚੈਂਬਰ ਇਸ ਉਮਰ ਵਿੱਚ ਵੀ ਉਹ ਸੁਈ ਵਿੱਚ ਦਾਗਾ ਪਾ ਦਿੰਦੇ ਸਨ। ਜਾਂਦੇ ਜਾਂਦੇ ਉਨ੍ਹਾਂ ਨੇ ਆਪਣੀ ਅਨਮੋਲ ਅੱਖਾਂ ਕਿਸੇ ਹੋਰ ਦੀ ਜ਼ਿੰਦਗੀ ਨੂੰ ਰੋਸ਼ਨ ਕਰਨ ਵਿੱਚ ਲਾ ਦਿੱਤੀ । ਸਿਰਫ ਇੰਨਾਂ ਹੀ ਨਹੀਂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੁੰਨਣ ਅਤੇ ਸਮਝਣ ਦੀ ਤਾਕਤ ਕਿਸੇ ਨੌਜਵਾਨ ਤੋਂ ਵੀ ਜ਼ਿਆਦਾ ਸੀ ।

ਅਜਿਹਾ ਨਿਰੋਗ ਜੀਵਨ ਜੀਉਣ ਵਾਲੇ ਉਜਾਗਰ ਰਾਮ ਚੈਂਬਰ ਦਾ ਸੋਮਵਾਰ ਨੂੰ ਦੇਹਾਂਤ ਹੋਇਆ ਸੀ । ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਇੰਨਾਂ ਅੱਖਾਂ ਨਾਲ ਕਾਫੀ ਦੁਨੀਆ ਵੇਖੀ ਹੈ,ਹੁਣ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਅੱਖਾਂ ਇੱਕ ਅਜਿਹੇ ਸ਼ਖਸ ਨੂੰ ਮਿਲਣ ਜਿਸ ਦੀ ਦੁਨੀਆ ਅੱਖਾਂ ਦੀ ਰੋਸ਼ਨੀ ਨਾ ਹੋਣ ਦੀ ਵਜ੍ਹਾ ਕਰਕੇ ਹਨੇਰੇ ਵਿੱਚ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੁੱਤਰ ਗੁਰਚਰਨ ਚੈਂਬਰ ਡਾਕਟਰ ਰਾਜੀਵ ਚੈਂਬਰ ਅਤੇ ਡਾਕਟਰ ਗੁਲਤਾਜ ਨੇ ਅੱਖਾਂ ਦਾਨ ਕਰਨ ਦੀ ਰਸਮ ਦੀ ਅਦਾਇਗੀ ਕੀਤੀ ।

1914 ਵਿੱਚ ਜਨਮੇ ਚੈਂਬਰ ਨੇ ਕਦੇ ਦਵਾਈ ਨਹੀਂ ਖਾਦੀ

ਉਜਾਗਰ ਰਾਮ ਚੈਂਬਰ ਦਾ ਜਨਮ 3 ਜਨਵੀ 1914 ਨੂੰ ਪਿੰਡ ਉੜਾਪੜ ਜ਼ਿਲ੍ਹਾਂ ਨਵਾਂ ਸ਼ਹਿਰ ਵਿੱਚ ਹੋਇਆ ਸੀ । ਉਨ੍ਹਾਂ ਦਾ ਵਿਆਹ 1937 ਵਿੱਚ ਕਰਤਾਰੀ ਦੇਵੀ ਨਾਲ ਹੋਇਆ । ਹਰ ਰੋਜ਼ ਸਵੇਰੇ ਉੱਠ ਕੇ ਉਹ ਸੈਰ ਕਰਨ ਦੇ ਲਈ ਜਾਂਦੇ ਸਨ । ਪਰਿਵਾਰ ਮੁਤਾਬਿਕ ਜ਼ਿੰਦਗੀ ਵਿੱਚ ਉਨ੍ਹਾਂ ਨੇ ਕਦੇ ਦਵਾਈ ਨਹੀਂ ਲਈ ਸੀ । ਉਹ ਛੋਟੇ ਪੁੱਤਰ ਗੁਰਚਰਣ ਦਾਸ ਦੇ ਰਹਿੰਦੇ ਸਨ। ਜੋ ਡਿਪਟੀ ਸਲਾਹਕਾਰ ਟੈਕਸੇਸ਼ਨ ਕਮਿਸ਼ਨਰ ਦੇ ਅਹੁਦੇ ‘ਤੇ ਰਿਟਾਇਡ ਸਨ । ਉਜਾਗਰ ਰਾਮ ਚੈਂਬਰ ਦਾ ਛੋਟਾ ਪੁੱਤਰ 75 ਸਾਲ ਦਾ ਸੀ ਜਦਕਿ ਵੱਡਾ 86 ਸਾਲ ਦਾ ਸੀ । ਉਨ੍ਹਾਂ ਦੇ ਪੁੱਤਰਾਂ ਦਾ ਕਹਿਣਾ ਹੈ ਕਿ ਇਸ ਉਮਰ ਵਿੱਚ ਪਿਤਾ ਨੇ ਅੱਖਾਂ ਦਾਨ ਕਰਕੇ ਉਨ੍ਹਾਂ ਨੂੰ ਰਸਤਾ ਵਿਖਾਇਆ ਹੈ । ਉਹ ਵੀ ਚਾਹੁੰਦੇ ਹਨ ਕਿ ਜਦੋਂ ਉਹ ਦੁਨੀਆ ਨੂੰ ਅਲਵਿਦਾ ਕਹਿਣ ਤਾਂ ਉਨ੍ਹਾਂ ਦੀ ਅੱਖਾਂ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਣ।

Exit mobile version