The Khalas Tv Blog Punjab ਪੰਜਾਬ-ਹਰਿਆਣਾ ’ਚQ ਔਰਗੈਨਿਕ ਖੇਤੀ ਦੇ ਨਾਂ ’ਤੇ 100 ਕਰੋੜ ਦੀ ਠੱਗੀ, 5 ਗ੍ਰਿਫ਼ਤਾਰ
Punjab

ਪੰਜਾਬ-ਹਰਿਆਣਾ ’ਚQ ਔਰਗੈਨਿਕ ਖੇਤੀ ਦੇ ਨਾਂ ’ਤੇ 100 ਕਰੋੜ ਦੀ ਠੱਗੀ, 5 ਗ੍ਰਿਫ਼ਤਾਰ

ਬਿਊਰੋ ਰਿਪੋਰਟ (ਲੁਧਿਆਣਾ, 18 ਸਤੰਬਰ 2025): ਪੰਜਾਬ ਅਤੇ ਹਰਿਆਣਾ ਵਿੱਚ ਔਰਗੈਨਿਕ ਖੇਤੀ ਦੇ ਨਾਂ ’ਤੇ ਵੱਡੀ ਠੱਗੀ ਦਾ ਖ਼ੁਲਾਸਾ ਹੋਇਆ ਹੈ। ਕੰਪਨੀ ਜਨਰੇਸ਼ਨ ਆਫ਼ ਫਾਰਮਿੰਗ ਨੇ ਕਿਸਾਨਾਂ ਨਾਲ ਕਰੀਬ 100 ਕਰੋੜ ਰੁਪਏ ਦੀ ਠੱਗੀ ਕੀਤੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਖੰਨਾ ਦੇ ਸਮਰਾਲਾ ਥਾਣੇ ਵਿੱਚ ਕੇਸ ਦਰਜ ਕਰਕੇ 8 ਲੋਕਾਂ ’ਤੇ ਇਲਜ਼ਾਮ ਲਗਾਏ ਗਏ ਹਨ।

ਪੁਲਿਸ ਨੇ ਅਵਤਾਰ ਸਿੰਘ (ਖੀਰਨੀਆਂ, ਸਮਰਾਲਾ), ਬਿਕਰਮਜੀਤ ਸਿੰਘ (ਗਹਲੇਵਾਲ, ਸਮਰਾਲਾ), ਜਤਿੰਦਰ ਸਿੰਘ ਉਰਫ਼ ਕਮਲ ਗਰੇਵਾਲ (ਮੰਡੀ ਗੋਬਿੰਦਗੜ੍ਹ), ਅਮਿਤ ਖੁੱਲਰ (ਫਿਰੋਜ਼ਪੁਰ), ਹਰਪ੍ਰੀਤ ਸਿੰਘ (ਗਹਿਲੇਵਾਲ, ਸਮਰਾਲਾ) ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਪਰਵਿੰਦਰ ਸਿੰਘ (ਫਤਿਹਗੜ੍ਹ ਸਾਹਿਬ), ਜਸਪ੍ਰੀਤ ਸਿੰਘ (ਸਮਰਾਲਾ), ਸਤਵਿੰਦਰ ਸਿੰਘ ਸੋਨਾ (ਅਮਲੋਹ, ਫਤਿਹਗੜ੍ਹ ਸਾਹਿਬ) ਫਰਾਰ ਹਨ।

ਗੌਰਤਲਬ ਹੈ ਕਿ ਇਸ ਕੰਪਨੀ ਨੇ 1 ਜੂਨ 2025 ਨੂੰ ਖੰਨਾ ਦੇ ਸਮਰਾਲਾ ਰੋਡ ’ਤੇ ਕੌਮੀ ਪੱਧਰ ਦਾ ਪ੍ਰੋਗਰਾਮ ਕੀਤਾ ਸੀ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ ਸਨ ਅਤੇ ਕੰਪਨੀ ਦੀ ਤਾਰੀਫ਼ ਕੀਤੀ ਸੀ।

ਸ਼ਿਕਾਇਤਕਰਤਾ ਜੋਗਿੰਦਰ ਕੁਮਾਰ (ਲੁਧਿਆਣਾ) ਨੇ ਦੱਸਿਆ ਕਿ ਕੰਪਨੀ ਨੇ ਉਸਨੂੰ ਅਤੇ ਉਸਦੇ ਜੀਜਾ ਮਨੋਜ ਕੁਮਾਰ ਨੂੰ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ 26 ਮਾਰਚ 2025 ਨੂੰ 25.75 ਲੱਖ ਰੁਪਏ ਵੱਖ-ਵੱਖ ਖ਼ਾਤਿਆਂ ਵਿੱਚ ਟ੍ਰਾਂਸਫ਼ਰ ਕਰਵਾਏ। ਬਾਅਦ ਵਿੱਚ ਕੇਵਲ 3 ਲੱਖ ਵਾਪਸ ਕੀਤੇ ਗਏ ਤੇ ਬਾਕੀ ਰਕਮ ਹੜੱਪ ਲਈ ਗਈ।

ਪੁਲਿਸ ਨੇ ਕਾਰਵਾਈ ਦੌਰਾਨ 4 ਲੈਪਟਾਪ ਵੀ ਬਰਾਮਦ ਕੀਤੇ ਹਨ। ਸਰੋਤਾਂ ਅਨੁਸਾਰ ਕੰਪਨੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਲੋਕਾਂ ਨਾਲ ਇਸੇ ਤਰ੍ਹਾਂ ਧੋਖਾਧੜੀ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ।

ਫ਼ਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ’ਤੇ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੇ। ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Exit mobile version