The Khalas Tv Blog India ਕੁੱਲੂ ‘ਚ ਵਾਪਰਿਆ ਸੜਕ ਹਾ ਦਸਾ, ਡੂੰਘੀ ਖੱਡ ‘ਚ ਡਿੱਗੀ ਬੱਸ , 10 ਦੀ ਮੌ ਤ
India

ਕੁੱਲੂ ‘ਚ ਵਾਪਰਿਆ ਸੜਕ ਹਾ ਦਸਾ, ਡੂੰਘੀ ਖੱਡ ‘ਚ ਡਿੱਗੀ ਬੱਸ , 10 ਦੀ ਮੌ ਤ

ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਭਿਆ ਨਕ ਹਾ ਦਸਾ ਵਾਪਰਿਆ ਹੈ, ਜਿੱਥੇ ਇੱਕ ਪ੍ਰਾਈਵੇਟ ਬੱਸ ਖਾਈ ਵਿੱਚ ਡਿੱਗ ਗਈ ਹੈ। ਇਹ ਘ ਟਨਾ ਸੈਂਜ ਘਾਟੀ ਦੇ ਜਾਂਗਲਾ ਇਲਾਕੇ ਵਿੱਚ ਵਾਪਰੀ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਹੁਣ ਤੱਕ 10 ਮੌ ਤਾਂ ਦੀ ਪੁਸ਼ਟੀ ਕੀਤੀ ਹੈ ਅਤੇ 4 ਜ਼ਖ ਮੀ ਹਨ। ਮ੍ਰਿ ਤਕਾਂ ਵਿੱਚ ਸਕੂਲੀ ਬੱਚੇ ਵੀ ਹਨ। ਘਟਨਾ ਵੇਲੇ ਬੱਸ ਵਿੱਚ ਤਕਰੀਬਨ ਚਾਰ ਦਰਜਨ ਤੋਂ ਵੱਧ ਲੋਕ ਸਵਾਰ ਸਨ। ਹਾ ਦਸੇ ਵਿੱਚ ਬੱਸ ਦੇ ਪਰਖੱਚੇ ਉੱਡ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬਾ ਸੜਕ ‘ਤੇ ਡਿੱਗ ਗਿਆ ਸੀ ਅਤੇ ਡਰਾਈਵਰ ਬੱਸ ਨੂੰ ਸਾਈਡ ਤੋਂ ਹਟਾ ਰਿਹਾ ਸੀ। ਇਸ ਦੌਰਾਨ ਬੱਸ ਸੜਕ ਤੋਂ ਹੇਠਾਂ ਡਿੱਗ ਗਈ ਅਤੇ ਹੇਠਾਂ ਸੜਕ ਦੇ ਦੂਜੇ ਪਾਸੇ ਫਸ ਗਈ। ਕਾਫੀ ਉੱਚਾਈ ਤੋਂ ਡਿੱਗਣ ਕਾਰਨ ਬੱਸ ਦੇ ਪਰਖੱਚੇ ਉੱਡ ਗਏ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਟਵੀਟ ਕਰਕੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਗਿਆ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮ੍ਰਿ ਤਕਾਂ ਨੂੰ 5-5 ਲੱਖ ਰੁਪਏ ਅਤੇ ਜ਼ ਖਮੀਆਂ ਨੂੰ 15-15 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਨੇ ਹਾਦਸੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਜੈਰਾਮ ਨੇ ਕਿਹਾ ਕਿ ਉਹ ਮ੍ਰਿ ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਨਿੱਜੀ ਬੱਸ ਹਾਦਸੇ ਦੀਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਪ੍ਰਮਾਤਮਾ ਉਨ੍ਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਿਨ੍ਹਾਂ ਨੇ ਆਪਣੇ ਪਿਆਰੇ ਗੁਆ ਲਏ ਹਨ। ਉਨ੍ਹਾਂ ਨੇ ਬਚਾਏ ਗਏ ਲੋਕਾਂ ਦੀ ਸੁਰੱਖਿਆ ਅਤੇ ਸਿਹਤਯਾਬੀ ਲਈ ਅਰਦਾਸ ਕੀਤੀ।

Exit mobile version