The Khalas Tv Blog India ਸਾਬਕਾ ਇੰਜੀਨੀਅਰ ਤੋਂ ’ਡਿਜੀਟਲ ਅਰੈਸਟ’ ਦੇ ਚੱਕਰ ’ਚ 10 ਕਰੋੜ ਦੀ ਠੱਗੀ
India

ਸਾਬਕਾ ਇੰਜੀਨੀਅਰ ਤੋਂ ’ਡਿਜੀਟਲ ਅਰੈਸਟ’ ਦੇ ਚੱਕਰ ’ਚ 10 ਕਰੋੜ ਦੀ ਠੱਗੀ

Delhi News : ਰੋਹਿਣੀ ਇਲਾਕੇ ‘ਚ ਇਕ ਰਿਟਾਇਰਡ ਇੰਜੀਨੀਅਰ ਦੀ ਡਿਜੀਟਲ ਗ੍ਰਿਫਤਾਰੀ ਅਤੇ 10.30 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖੇਬਾਜ਼ਾਂ ਨੇ ਕਈ ਬੈਂਕ ਖਾਤਿਆਂ ‘ਚ ਪੈਸੇ ਟਰਾਂਸਫਰ ਕਰ ਦਿੱਤੇ। ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਪੀੜਤ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ।

ਪੀੜਤ ਰੋਹਿਣੀ ਦੇ ਸੈਕਟਰ 10 ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਨਾਲ ਤਾਇਵਾਨ ਤੋਂ ਆਏ ਪਾਰਸਲ ਦੇ ਆਧਾਰ ’ਤੇ ਠੱਗੀ ਮਾਰੀ ਗਈ। ਧੋਖੇਬਾਜ਼ਾਂ ਨੇ ਇੰਜੀਨੀਅਰ ਨੂੰ ਦੱਸਿਆ ਕਿ ਉਸਦੇ ਨਾਂ ’ਤੇ ਆਇਆ ਪਾਰਸਲ ਮੁੰਬਈ ਹਵਾਈ ਅੱਡੇ ’ਤੇ ਫੜਿਆ ਗਿਆ ਹੈ ਜਿਸ ਵਿਚੋਂ ਨਸ਼ੇ ਨਿਕਲੇ ਹਨ। ਠੱਗਾਂ ਨੇ ਕਿਹਾ ਕਿ ਉਹ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੋਂ ਬੋਲ ਰਹੇ ਹਨ।

ਸ਼ਿਕਾਇਤਕਰਤਾ ਨੇ ਜਦੋਂ ਪਰਿਵਾਰ ਨੂੰ ਇਸ ’ਡਿਜੀਟਲ ਅਰੈਸਟ’ ਬਾਰੇ ਦੱਸਿਆ ਤਾਂ ਦਿੱਲੀ ਪੁਲਿਸ ਹਰਕਤ ਵਿਚ ਆਈ ਤੇ ਸਾਈਬਰ ਸੈਲ ਨੇ ਅਕਤੂਬਰ ਦੇ ਸ਼ੁਰੂ ਵਿਚ ਐਫ ਆਈ ਆਰ ਦਰਜ ਕੀਤੀ ਤੇ ਬਾਅਦ ਵਿਚ ਕੇਸ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ (ਆਈ ਐਫ ਐਸ ਓ) ਨੂੰ ਤਬਦੀਲ ਕੀਤਾ ਗਿਆ।

Exit mobile version