ਬਿਉਰੋ ਰਿਪੋਰਟ : ਬੀਜੇਪੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦੀ ਮਹਾਡਿਬੇਟ ਤੋਂ ਹੱਥ ਖਿੱਚ ਲਏ ਹਨ । ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਵਿੱਚ ਹੀ ਮਾਨ ਸਰਕਾਰ ਨੇ ਪੱਖ ਠੀਕ ਨਹੀਂ ਰੱਖਿਆ ਤਾਂ ਇਸ ਡਿਬੇਟ ਦਾ ਕੋਈ ਫਾਇਦਾ ਨਹੀਂ ਹੈ । ਜਿੱਥੇ ਫੈਸਲਾ ਹੋਣਾ ਹੈ ਉਥੇ ਹੀ ਪੰਜਾਬ ਦਾ ਕੇਸ ਕਮਜ਼ੋਰੀ ਨਾਲ ਰੱਖਿਆ ਤਾਂ ਅਜਿਹੀ ਬਹਿਸ ਨਾਲ ਕੀ ਫਾਇਦਾ ਹੋਣਾ ਹੈ । ਇਹ ਤਾਂ ਪਾਣੀ ਵਿੱਚ ਮਧਾਣੀ ਮਾਰਨ ਵਾਂਗ ਹੈ । ਜਿੰਨਾਂ ਨੂੰ ਸੰਦੇਸ਼ ਦੇਣਾ ਚਾਹੀਦਾ ਸੀ ਉਨ੍ਹਾਂ ਨੂੰ ਦਿੱਤਾ ਨਹੀਂ । ਆਪਸ ਵਿੱਚ ਸਿੰਘ ਫਸਾਕੇ ਕੀ ਫਾਇਦਾ ਹੋਣਾ ਹੈ । ਉਨ੍ਹਾਂ ਕਿਹਾ ਕੇਜਰੀਵਾਲ ਪੰਜਾਬੀਆਂ ਨੂੰ ਸਾਜਿਸ਼ ਦੇ ਤਹਿਤ ਵੰਡਣਾ ਚਾਹੁੰਦਾ ਹੈ ਇਸ ਸਾਜਿਸ਼ ਦਾ ਹਿੱਸਾ ਅਕਾਲੀ ਦਲ ਨਹੀਂ ਬਣੇਗਾ । ਉਨ੍ਹਾਂ ਕਿਹਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਕੇ ਪੰਜਾਬ ਦੇ ਪਾਣੀਆਂ ਲਈ ਲੜਨਾ ਚਾਹੀਦਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਪੁੱਖਤਾ ਜਾਣਕਾਰੀ ਹੈ ਕਿ 1 ਨਵੰਬਰ ਨੂੰ ਕੇਂਦਰ ਦੀ ਸਰਵੇ ਟੀਮ ਪੰਜਾਬ ਆ ਰਹੀ ਹੈ । ਅਸੀਂ ਉਸ ਨੂੰ ਰੋਕਣ ਦੇ ਲਈ ਉਡਣ ਦੱਸਤੇ ਬਣਾ ਦਿੱਤੇ ਹਨ । ਜੋ ਕੀਰਤਪੁਰ ਸਾਹਿਬ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਅਤੇ ਕਪੂਰੀ ਜਿੱਥੋ ਹਰਿਆਣਾ ਵਿੱਚ ਦਾਖਲ ਹੁੰਦੀ ਹੈ ਟੀਮਾਂ ਤਾਇਨਾਤ ਕਰਾਂਗੇ । ਕਿਸੇ ਵੀ ਸੂਰਤ ਵਿੱਚ ਅਸੀਂ ਟੀਮਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵਿਰੋਧ ਕੀਤਾ ਗਿਆ ਸੀ ਉਸੇ ਤਰ੍ਹਾਂ ਸਾਡੀ ਟੀਮ ਇਸ ਦਾ ਵਿਰੋਧ ਕਰੇਗੀ । ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ।
‘ਸਾਨੂੰ ਪਹਿਲੀ ਹੀ ਪਤਾ ਸੀ ਨਹੀਂ ਸ਼ਾਮਲ ਹੋਣਗੇ’
ਅਕਾਲੀ ਦਲ ਦੇ ਡਿਬੇਟ ਵਿੱਚ ਨਾ ਆਉਣ ਦੇ ਫੈਸਲੇ ‘ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਅਕਾਲੀ ਦਲ ਡਿਬੇਟ ਵਿੱਚ ਨਹੀਂ ਆਵੇਗੀ ਕਿਉਂਕਿ ਸਾਰੇ ਕੰਢੇ ਇਨ੍ਹਾਂ ਨੇ ਵੀ ਬੀਜੇ ਹਨ। ਭਾਵੇ ਉਹ SYL ਦਾ ਮਸਲਾ ਹੋਵੇ,ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਜਾਂ ਫਿਰ BBMB ਦਾ । ਕੇਂਦਰ ਵਿੱਚ ਭਾਈਵਾਲ ਰਹਿੰਦੇ ਹੋਏ ਅਕਾਲੀ ਦਲ ਕਦੇ ਵੀ ਬੀਜੇਪੀ ਦੇ ਫੈਸਲਿਆਂ ਦੇ ਖਿਲਾਫ ਨਹੀਂ ਬੋਲੀ ਹੈ । ਕੰਗ ਨੇ ਕਿਹਾ SYL ਦੀ ਜ਼ਮੀਨ ਦਾ ਨੋਟਿਫਿਕੇਸ਼ਨ ਮੁੱਖ ਮੰਤਰੀ ਮੰਤਰੀ ਰਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕੀਤੀ ਸੀ। ਕੰਗ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਅਕਾਲੀ ਦਲ ਕੰਢੇ ਬੀਜ ਦਾ ਹੈ ਫਿਰ ਕਹਿੰਦੇ ਹਨ ਅਸੀਂ ਕੁਰਬਾਨੀ ਦੇਵਾਂਗੇ । ਜਦੋਂ ਕੁਰਬਾਨੀ ਦੀ ਜ਼ਰੂਰਤ ਹੁੰਦੀ ਹੈ ਤਾਂ ਆਪ ਪਿੱਛੇ ਹੋ ਜਾਂਦੇ ਹਨ ਨੌਜਵਾਨਾਂ ਨੂੰ ਅੱਗੇ ਕਰ ਦਿੰਦੇ ਹਨ। ਇਸੇ ਤਰ੍ਹਾਂ ਬੀਜੇਪੀ ਨਾਲ ਮਿਲਕੇ ਕਾਲੇ ਬਿੱਲ ਬਣਾਏ ਅਤੇ ਫਿਰ ਵਿਰੋਧ ਹੋਣ ‘ਤੇ ਪਿੱਛੇ ਹੱਟ ਗਏ । ਉਨ੍ਹਾਂ ਅਕਾਲੀ ਦਲ ਉਡਣ ਦਸਤੇ ‘ਤੇ ਤੰਜ ਕੱਸ ਦੇ ਹੋਏ ਕਿਹਾ ਇਹ ਆਪ ਹੀ ਉੱਡ ਗਏ ਹਨ। ਅਕਾਲੀ ਦਲ ਵਿਰੋਧ ਤਾਂ ਹੀ ਕਰਦਾ ਹੈ ਜਦੋਂ ਉਹ ਸਤਾ ਤੋਂ ਬਾਹਰ ਹੁੰਦਾ ਹੈ । ਜਦੋਂ ਕੇਂਦਰ ਦੀ ਕੈਬਨਿਟ ਦਾ ਹਿੱਸਾ ਸੀ ਤਾਂ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਨਹੀਂ ਚੁੱਕਿਆ ਹੁਣ ਜਦੋਂ ਬਾਹਰ ਹਨ ਤਾਂ ਵਿਰੋਧ ਕਰ ਰਹੇ ਹਨ ।
ਬੀਜੇਪੀ ਨੇ ਵੀ ਡਿਬੇਟ ਦਾ ਬਾਇਕਾਟ ਕੀਤਾ ਸੀ
ਅਕਾਲੀ ਦਲ ਤੋਂ ਪਹਿਲਾਂ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਸੀਐੱਮ ਦੀ ਡਿਬੇਟ ਦਾ ਬਾਇਕਾਟ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਡਿਬੇਟ ਕਰਨੀ ਹੈ ਤਾਂ ਅਬੋਹਰ ਵਿੱਚ ਕਰੋ ਜਿੱਥੇ ਸਭ ਤੋਂ ਪਹਿਲਾਂ SYL ਨਹਿਰ ਨੇ ਹਰਿਆਣਾ ਵਿੱਚ ਦਾਖਲ ਹੋਣਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਉਹ ਉਸ ਟੈਗੋਰ ਥਿਏਟਰ ਵਿੱਚ ਡਿਬੇਟ ਨਹੀਂ ਕਰਨਗੇ ਜਿੱਥੇ ਨੌਟੰਕੀਆਂ ਹੁੰਦੀਆਂ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਜਾਖੜ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ SYL ਨੂੰ ਲੈਕੇ ਲਏ ਗਏ ਸਟੈਂਡ ਨੂੰ ਵੀ ਡਿਬੇਟ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਿਆ ਸੀ । ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਖੜ ਨੂੰ ਟਵੀਟ ਕਰਦੇ ਹੋਏ ਕਿਹਾ ਸੀ ਕਿ ਜਦੋਂ ਕਪੂਰੀ ਵਿੱਚ SYL ਨੂੰ ਟੱਕ ਲੱਗ ਰਿਹਾ ਸੀ ਤਾਂ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਵੀ ਮੌਜੂਦ ਸਨ। ਉਧਰ ਕਾਂਗਰਸ ਨੇ ਫਿਲਹਾਲ ਇਸ ਡਿਬੇਟ ਨੂੰ ਲੈਕੇ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਹੈ । ਹਾਲਾਂਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਡਿਬੇਟ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੁਪਰੀਮ ਕੋਰਟ ਵਿੱਚ ਰੱਖੇ ਸਟੈਂਡ ਨੂੰ ਸਪਸ਼ਟ ਕਰਨ ਦੀ ਮੰਗ ਜ਼ਰੂਰ ਕੀਤੀ ਹੈ।
ਹੁਣ PAU ਵਿੱਚ ਡਿਬੇਟ ਹੋਵੇਗੀ
ਪਹਿਲਾਂ 1 ਨਵੰਬਰ ਦੀ ਡਿਬੇਟ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਰੱਖੀ ਗਈ ਸੀ । ਪਰ ਥਿਏਟਰ ਵੱਲੋਂ ਨਿਯਮਾਂ ਮੁਤਾਬਿਕ ਕਿਸੇ ਵੀ ਸਿਆਸੀ ਪ੍ਰੋਗਰਾਮ ਨੂੰ ਮਨਜ਼ੂਰੀ ਨਾ ਦੇਣ ਦੀ ਵਜ੍ਹਾ ਕਰਕੇ ਹੁਣ ਚਰਚਾ ਹੈ ਕਿ ਲਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ 1 ਨਵੰਬਰ ਨੂੰ ਡਿਬੇਟ ਹੋਵੇਗੀ ।