The Khalas Tv Blog Punjab ‘ਹੁਣ ਭਾਨਾ ਸਿੱਧੂ ਦੇ ਪਿਤਾ,ਭਰਾ ਤੇ ਭੈਣਾ ਖਿਲਾਫ਼ FIR ਦਰਜ’ ! ‘ਹੁਣ ਜ਼ੁਲਮ ਬਰਦਾਸ਼ਤ ਦੇ ਕਾਬਿਲ ਨਹੀਂ’
Punjab

‘ਹੁਣ ਭਾਨਾ ਸਿੱਧੂ ਦੇ ਪਿਤਾ,ਭਰਾ ਤੇ ਭੈਣਾ ਖਿਲਾਫ਼ FIR ਦਰਜ’ ! ‘ਹੁਣ ਜ਼ੁਲਮ ਬਰਦਾਸ਼ਤ ਦੇ ਕਾਬਿਲ ਨਹੀਂ’

ਬਿਉਰੋ ਰਿਪੋਰਟ : ਯੂ-ਟਿਊਬਰ ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਖ਼ਿਲਾਫ਼ ਬਰਨਾਲਾ ਪੁਲੀਸ ਨੇ ਪਰਚਾ ਦਰਜ ਕੀਤਾ ਹੈ। ਇਹ ਨਵਾਂ ਮਾਮਲਾ ਧਨੌਲਾ ਥਾਣੇ ਨੇ ਦਰਜ ਕੀਤਾ ਹੈ। ਪੁਲੀਸ ਵਲੋਂ ਦਰਜ ਐੱਫਆਈਆਰ ਅਨੁਸਾਰ ਭਾਨਾ ਸਿੱਧੂ ਦੇ ਪਿਤਾ, ਉਸ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋਵੇਂ ਭੈਣਾਂ ਅਤੇ ਲੱਖਾ ਸਿਧਾਣਾ ਉਪਰ ਇਹ ਪਰਚਾ ਦਰਜ ਕੀਤਾ ਗਿਆ ਹੈ । ਪੁਲੀਸ ਨੇ ਸਾਰੇ ਮੁਲਜ਼ਮਾਂ ਉਪਰ ਬਡਬਰ ਟੌਲ ਪਲਾਜ਼ਾ ਅਤੇ ਪੁਲਿਸ ਪਾਰਟੀ ਉਪਰ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇ ਜਾਮ ਕਰਨ ਦੇ ਇਲਜ਼ਾਮ ਵਿੱਚ 17 ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ । ਇਲਜ਼ਾਮ ਹਨ ਕਿ ਇੰਨਾਂ ਸਾਰਿਆਂ ਨੇ ਆਪਣੇ ਨਾਲ 200 ਲੋਕਾਂ ਨੂੰ ਲਿਜਾ ਕੇ ਹਾਈਵੇ ਜਾਮ ਕੀਤਾ ਸੀ ।

FIR ਦੇ ਮੁਤਾਬਿਕ ਪੁਲਿਸ ਨੇ ਆਪ ਮਾਮਲਾ ਦਰਜ ਕੀਤਾ ਹੈ । ਜਿਸ ਵਿੱਚ IPC 1860 ਦੇ ਅਧੀਨ 307 (ਕਤਲ ਦੀ ਕੋਸ਼ਿਸ਼), 186, 353, 279, 427, 307, 148, 149, 117 268 ਅਤੇ ਨੈਸ਼ਨਲ ਹਾਈਵੇਅ ਐਕਟ 88, ਪੰਜਾਬ ਪ੍ਰੀਵੈਨਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ 283 ਦੇ ਅਧੀਨ ਮਾਮਲਾ ਦਰਜ ਹੋਇਆ ਸੀ ।


‘ਹੁਣ ਜ਼ੁਲਮ ਬਰਦਾਸ਼ਤ ਦੇ ਕਾਬਿਲ ਨਹੀਂ’

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਜਗਦੀਪ ਸਿਘ ਰੰਧਾਵਾ ਦੀ ਪੋਸਟ ਸ਼ੇਅਰ ਕਰਦੇ ਹੋਏ ਕਿ ‘ਮੈਂ ਹੈਰਾਨ ਹਾਂ ਉਨ੍ਹਾਂ ਸਾਰਿਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਜੋ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੰਗਰੂਰ ਪਹੁੰਚੇ ਸਨ। ਭਗਵੰਤ ਮਾਨ ਦਾ ਇਹ ਜੁਲਮ ਹੁਣ ਬਰਦਾਸ਼ਤ ਦੇ ਕਾਬਿਲ ਨਹੀਂ ਹੈ । ਭਗਵੰਤ ਮਾਨ ਦੀ ਪੁਲਿਸ ਇੱਕ ਪਾਸੇ ਭਾਨਾ ਸਿੱਧੂ ਨੂੰ 10 ਫਰਵਰੀ ਨੂੰ ਅਜ਼ਾਦ ਕਨਰ ਦਾ ਵਾਅਦਾ ਕਰਦੀ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਦੇ ਖਿਲਾਫ ਹੋਰ ਕੇਸ ਦਰਜ ਕਰ ਦਿੰਦੀ ਹੈ । ਇਸ ਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਹੈ । ਮੈਂ ਭਗਵੰਤ ਮਾਨ ਨੂੰ ਕਹਿੰਦਾ ਹਾਂ ਇਹ ਬਦਲਾਖੋਰੀ ਦੀਆਂ FIR ਫੌਰਨ ਵਾਪਸ ਲਈਆਂ ਜਾਣ। 17 ਲੋਕਾਂ ਦੇ ਨਾਂ FIR ਵਿੱਚ ਹਨ ਜਦਕਿ ਕਈ ਅਣਪਛਾਤੇ ਵੀ ਸ਼ਾਮਲ ਹਨ ।

Exit mobile version