The Khalas Tv Blog Punjab ਹਰ ਸਿੱਖ ਇਨ੍ਹਾਂ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰੇ-ਜਥੇਦਾਰ ਅਕਾਲ ਤਖ਼ਤ ਸਾਹਿਬ ਜੀ
Punjab

ਹਰ ਸਿੱਖ ਇਨ੍ਹਾਂ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰੇ-ਜਥੇਦਾਰ ਅਕਾਲ ਤਖ਼ਤ ਸਾਹਿਬ ਜੀ

ਚੰਡੀਗੜ੍ਹ- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਹ ਵਾਇਰਸ ਭਾਵੇਂ ਕੁਦਰਤੀ ਫੈਲਿਆ ਹੋਵੇ ਜਾਂ ਗੈਰ-ਕੁਦਰਤੀ,ਪਰ ਇਸ ਵਾਇਰਸ ਨੇ ਵੱਡੀ ਗਿਣਤੀ ਵਿੱਚ ਕਈ ਦੇਸ਼ਾਂ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆ ਬੁਰੀ ਤਰ੍ਹਾਂ ਡਰੀ ਹੋਈ ਹੈ। ਇਸ ਮਹਾਂਮਾਰੀ ਦੇ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਰੇ ਲੋਕਾਂ ਦੇ ਲਈ ਇੱਕ ਸੰਦੇਸ਼ ਆਇਆ ਹੈ। ਇਸ ਵਿੱਚ ਸਿੱਖ ਪੰਥ ਆਪਣੇ ਫਲਸਫੇ ਨੂੰ ਪ੍ਰਵਾਨਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਇਸ ਲਈ ਮਾਨਵਤਾ ਦੀ ਇਸ ਖਤਰੇ ਵਿੱਚ ਮਦਦ ਕਰਨੀ ਸਿੱਖ ਕੌਮ ਦਾ ਜਰੂਰੀ ਫਰਜ਼ ਹੈ। ਇਸ ਕਰਕੇ ਹੇਠ ਲਿਖੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-

1.‘ਗੁਰੂ ਦੀ ਗੋਲਕ ਗਰੀਬ ਦਾ ਮੂੰਹ ‘ ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ-ਆਪਣੇ ਖਿੱਤਿਆਂ ਵਿੱਚ ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ, ਖਾਸ ਕਰ ਵਿਦੇਸ਼ਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀ ਸਹਾਇਤਾ ਲਈ ਗੁਰੂ ਘਰਾਂ ਦੇ ਖਜਾਨਿਆਂ ਦੀ ਵਰਤੋਂ ਖੁੱਲ੍ਹਦਿਲੀ ਨਾਲ ਕੀਤੀ ਜਾਵੇ।

2.ਗੁਰੂ ਘਰ ਦੀਆਂ ਸਰਾਵਾਂ ਨੂੰ ਲੋੜ ਪੈਣ ‘ਤੇ ਵਾਇਰਸ ਪੀੜਤਾਂ ਨੂੰ ਅਲਾਹਿਦਗੀ ਲਈ ਤਿਆਰ ਰੱਖਿਆ ਜਾਵੇ।

3.ਆਪਣੇ- ਆਪਣੇ ਮੁਲਕ ਦੀਆਂ ਸਰਕਾਰਾਂ ਅਤੇ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦੀ ਪਾਲਣ ਕੀਤਾ ਜਾਵੇ ਅਤੇ ਗੁਰੂ ਘਰਾਂ ਵਿੱਚ ਨਿਤਾ- ਪ੍ਰਤੀ ਮਰਿਆਦਾ ਤੋਂ ਬਿਨਾਂ ਫਿਲਹਾਲ ਵੱਡੇ ਧਾਰਮਿਕ ਸਮਾਗਮ ਦੋ ਹਫ਼ਤਿਆ ਲਈ ਮੁਲਤਵੀ ਕਰ ਦਿੱਤੇ ਜਾਣ।

4.ਹਰ ਸਿੱਖ ਪਰਿਵਾਰ ਆਪਣੇ ਘਰ ਵਿੱਚ ਰਹੇ, ਗੁਰਬਾਣੀ ਦਾ ਪਾਠ ਕਰੇ, ਅਕਾਲ ਪੁਰਖ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰੇ ਅਤੇ ਸਵੈ-ਅਲਾਹਿਦੀ ਧਾਰਣ ਕਰੇ।

5.ਸਿੱਖ ਧਰਮ ਵਿੱਚ ਵਹਿਮ ਭਰਮ ਲਈ ਕੋਈ ਥਾਂ ਨਹੀਂ,ਇਸ ਲਈ ਸਿੱਖ, ਵਹਿਮ ਭਰਮ ਤੋਂ ਰਹਿਤ ਰਹਿੰਦਿਆਂ ਅਫਵਾਹਾਂ ਤੋਂ ਬਚੇ, ਹਰ ਹਾਲ ਅਕਾਲ ਪੁਰਖ ਵਾਹਿਗੁਰੂ ‘ਤੇ ਭਰੋਸਾ ਰੱਖੋ।

Exit mobile version