The Khalas Tv Blog India ਹਰਿਆਣਾ ਨੇ ਪੰਜਾਬ ਤੋਂ ਡਬਲ ਤੋਂ ਵੱਧ ਇਨਾਮ ਹਾਕੀ ਖਿਡਾਰੀਆਂ ਨੂੰ ਦਿੱਤਾ ! ਵਿਨੇਸ਼ ਨੂੰ ਵੀ ਮਿਲਿਆ 4 ਕਰੋੜ,ਮਨੂ ਦੇ ਖਾਤੇ ‘ਚ 5 ਕਰੋੜ ਟ੍ਰਾਂਸਫਰ
India Punjab Sports

ਹਰਿਆਣਾ ਨੇ ਪੰਜਾਬ ਤੋਂ ਡਬਲ ਤੋਂ ਵੱਧ ਇਨਾਮ ਹਾਕੀ ਖਿਡਾਰੀਆਂ ਨੂੰ ਦਿੱਤਾ ! ਵਿਨੇਸ਼ ਨੂੰ ਵੀ ਮਿਲਿਆ 4 ਕਰੋੜ,ਮਨੂ ਦੇ ਖਾਤੇ ‘ਚ 5 ਕਰੋੜ ਟ੍ਰਾਂਸਫਰ

ਬਿਉਰੋ ਰਿਪੋਰਟ – ਪੈਰਿਸ ਓਲੰਪਿਕ (PARIS OLYMPIC) ਵਿੱਚ ਹਰਿਆਣਾ ਦੇ ਵੱਲੋਂ ਗਏ ਖਿਡਾਰੀਆਂ ਲਈ ਖੁਸ਼ਖਬਰੀ ਹੈ । 25 ਖਿਡਾਰੀਆਂ ਦੇ ਖਾਤੇ ਵਿੱਚ ਸਿੱਧਾ ਇਨਾਮ ਦਾ ਪੈਸਾ ਦਿੱਤਾ ਗਿਆ ਹੈ । ਜਿੰਨਾਂ ਵਿੱਚ 8 ਮੈਡਲ ਜੇਤੂ ਖਿਡਾਰੀਆਂ ਨੂੰ ਕਰੋੜਾਂ ਦਾ ਇਨਾਮ ਮਿਲਿਆ ਹੈ । ਪਹਿਲਾਂ ਕਿਹਾ ਜਾ ਰਿਹਾ ਸੀ ਕਿ ਚੋਣ ਜ਼ਾਬਤਾ ਲੱਗਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਮਿਲਣ ਵਾਲੀ ਇਨਾਮ ਦੀ ਰਾਸ਼ੀ ਲਟਕ ਸਕਦੀ ਹੈ । ਪਰ ਹੁਣ ਨਾਇਬ ਸਿੰਘ ਸੈਣੀ ਸਰਕਾਰ ਨੇ ਖਿਡਾਰੀਆਂ ਦੇ ਖਾਤੇ ਵਿੱਚ ਸਿੱਧੇ ਪੈਸੇ ਪਾ ਦਿੱਤੇ ਹਨ,ਕਿਉਂਕਿ ਸੂਬੇ ਦੀ ਖੇਡ ਪਾਲਿਸੀ ਪਹਿਲਾਂ ਤੋਂ ਬਣੀ ਹੋਈ ਸੀ ਉਸ ਮੁਤਾਬਿਕ ਹੀ ਪੈਸਾ ਟ੍ਰਾਂਸਫਰ ਕੀਤਾ ਗਿਆ ਹੈ । ਵੱਡੀ ਗੱਲ ਇਹ ਹੈ ਕਿ ਹਰਿਆਣਾ ਦੇ ਖਿਡਾਰੀਆਂ ਨੂੰ ਮਿਲੀ ਇਨਾਮ ਦੀ ਰਕਮ ਪੰਜਾਬ ਦੇ ਕਾਂਸੇ ਦੇ ਤਗਮਾ ਜੇਤੂ ਖਿਡਾਰੀਆਂ ਤੋਂ ਦੁੱਗਣੀ ਤੋਂ ਵੀ ਵੱਧ ਹੈ

ਹਰਿਆਣਾ ਸਰਕਾਰ ਨੇ 17 ਅਗਸਤ ਨੂੰ ਖਿਡਾਰੀਆਂ ਦੇ ਸਨਮਾਨ ਲਈ ਪ੍ਰੋਗਰਾਮ ਰੱਖਿਆ ਸੀ ਪਰ 2 ਦਿਨ ਪਹਿਲਾਂ ਹੀ ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦਾ ਐਲਾਨ ਹੋਣ ਦੀ ਵਜ੍ਹਾ ਕਰਕੇ ਪ੍ਰੋਗਰਾਮ ਟਾਲ ਦਿੱਤਾ ਗਿਆ । ਜਿਸ ਤੋਂ ਬਾਅਦ ਹੁਣ ਕੈਸ਼ ਇਨਾਮ ਖਿਡਾਰੀਆਂ ਦੇ ਟ੍ਰਾਂਸਫਰ ਕਰ ਦਿੱਤਾ ਗਿਆ ਹੈ । ਭਾਰਤੀ ਹਾਕੀ ਟੀਮ ਵਿੱਚ ਹਰਿਆਣਾ ਦੇ ਤਿੰਨ ਖਿਡਾਰੀ ਸਨ ਜਿੰਨਾਂ ਨੂੰ ਕਾਂਸੇ ਦੇ ਤਗਮੇ ਮੁਤਾਬਿਕ ਢਾਈ-ਢਾਈ ਕਰੋੜ ਦਿੱਤੇ ਗਏ ਹਨ । ਜਦਕਿ ਪੰਜਾਬ ਸਰਕਾਰ ਨੇ ਹਾਕੀ ਜੇਤੂ ਖਿਡਾਰੀਆਂ ਨੂੰ ਬੌਂਜ਼ ਮੈਡਲ ਜਿੱਤਣ ‘ਤੇ 1 ਕਰੋੜ ਬੀਤੇ ਦਿਨੀ ਦਿੱਤਾ ਸੀ । ਸ਼ੂਟਿੰਗ ਵਿੱਚ ਡਬਲ ਬ੍ਰੌਂਜ਼ ਜੇਤੂ ਮਨੂ ਭਾਕਰ ਨੂੰ 5 ਕਰੋੜ ਦਿੱਤੇ ਗਏ ਹਨ । ਡਬਲ ਸ਼ੂਟਿੰਗ ਵਿੱਚ ਮਨੂ ਦੇ ਨਾਲ ਬ੍ਰੌਂਜ਼ ਮੈਡਲ ਜਿੱਤੇ ਸਰਬਜੋਤ ਸਿੰਘ ਦੇ ਬੈਂਕ ਐਕਾਉਂਟ ਵਿੱਚ ਸਿੱਧੇ ਢਾਈ ਕਰੋੜ ਪਾ ਦਿੱਤੇ ਗਏ ਹਨ ।

ਵਿਨੇਸ਼ ਫੋਗਾਟ ਨੇ ਭਾਵੇ 100 ਗਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਰਕੇ ਕੋਈ ਮੈਡਲ ਹਾਸਲ ਨਹੀਂ ਕਰ ਸਕੀ ਹੈ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਜੇਤੂ ਮੰਨ ਦੇ ਹੋਏ ਸਿਲਵਰ ਮੈਡਲ ਤਹਿਤ 4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਉਨ੍ਹਾਂ ਦੇ ਖਾਤੇ ਵਿੱਚ ਪੈਸਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ । ਸਿਲਵਰ ਮੈਡਲ ਨੀਰਜ ਚੌਪੜਾ ਨੂੰ ਵੀ ਪਾਲਿਸੀ ਮੁਤਾਬਿਕ 4 ਕਰੋੜ ਦਿੱਤੇ ਗਏ ਹਨ,ਇਸੇ ਤਰ੍ਹਾਂ ਕਾਂਸੇ ਦਾ ਤਗਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਨੂੰ ਵੀ ਢਾਈ ਕਰੋੜ ਦਾ ਇਨਾਮ ਦਿੱਤਾ ਗਿਆ ਹੈ ।

Exit mobile version