The Khalas Tv Blog International ਸ਼੍ਰੀਲੰਕਾ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਸਾੜ ਕੇ ਕਰਨਾ ਲਾਜ਼ਮੀ ਕੀਤਾ
International

ਸ਼੍ਰੀਲੰਕਾ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਸਾੜ ਕੇ ਕਰਨਾ ਲਾਜ਼ਮੀ ਕੀਤਾ

‘ਦ ਖ਼ਾਲਸ ਬਿਊਰੋ :- ਸੰਸਾਰ ਭਰ ‘ਚ ਕੋਰੋਨਾ ਦੇ ਮ੍ਰਿਤਕ ਮਰੀਜ਼ਾ ਦੀ ਦੇਹਾਂ ਨੂੰ ਸਾੜਨ ਦੀ ਰੀਤ ਹੁਣ ਸ਼੍ਰੀਲੰਕਾ ‘ਚ ਵੀ ਨਿਭਾਈ ਜਾ ਰਹੀ ਹੈ। ਜਿੱਥੇ ਕਿ ਕੋਰੋਨਾ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਜਲਾ ਕੇ ਹੀ ਕੀਤੇ ਜਾਣਗੇ। ਭਾਵੇਂ ਮ੍ਰਿਤਕ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ।

ਹਾਲਾਂਕਿ ਸ਼੍ਰੀਲੰਕਾ ਦੀ ਸਰਕਾਰ ਨੇ ਇਹ ਫੈਸਲਾ ਘੱਟ ਗਿਣਤੀ ਮੁਸਲਮਾਨਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦਿਆਂ ਕੀਤਾ ਹੈ।

ਸ਼੍ਰੀਲੰਕਾ ‘ਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਵਿੱਚੋਂ ਤਿੰਨ ਮੁਸਲਮਾਨ ਸਨ। ਇਨ੍ਹਾਂ ਮੁਸਲਮਾਨਾਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਜਲਾ ਕੇ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਦੇ ਰਿਸ਼ਤੇਦਾਰ ਇਸ ਲਈ ਤਿਆਰ ਨਹੀਂ ਸਨ।

ਐਤਵਾਰ ਨੂੰ ਸ਼੍ਰੀਲੰਕਾ ਦੇ ਸਿਹਤ ਮੰਤਰੀ ਪਵਿਤਰਾ ਵਿਰਾਸ਼ਾਚੀ ਨੇ ਕਿਹਾ, “ਲਾਸ਼ਾਂ ਕੋਰੋਨਾ ਵਾਇਰਸ ਦੀ ਲਾਗ ਜਾਂ ਇਸਦੀ ਸ਼ੱਕੀ ਮੌਤ ਕਾਰਨ ਮੌਤ ਤੋਂ ਬਾਅਦ ਜਲਾਈਆਂ ਹੀ ਜਾਣਗੀਆਂ।”

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਮਾਰੇ ਗਏ ਮਰੀਜ਼ ਦਾ ਸਸਕਾਰ ਜਲਾ ਕੇ ਜਾਂ ਦਫ਼ਨਾ ਕੇ ਕੀਤਾ ਜਾ ਸਕਦਾ ਹੈ।

Exit mobile version