The Khalas Tv Blog India ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਦੇ ਇਲਜ਼ਾਮ ਹੇਠ ਹਰਿਆਣਾ ਦੇ ਪੱਤਰਕਾਰ ‘ਤੇ ਕੇਸ ਦਰਜ
India

ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਦੇ ਇਲਜ਼ਾਮ ਹੇਠ ਹਰਿਆਣਾ ਦੇ ਪੱਤਰਕਾਰ ‘ਤੇ ਕੇਸ ਦਰਜ

ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਹਿਸਾਰ ਵਿੱਚ ਸਾਇਬਰ ਚਰਮਪੰਥ ਤੇ ਹੋਰ ਵੱਖ-ਵੱਖ ਵਰਗਾਂ ਵਿੱਚ ਦੁਸ਼ਮਣੀ ਵਧਾਉਣ ਦੇ ਦੋਸ਼ ਹੇਠ ਇੱਕ ਪੱਤਰਕਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇੱਕ ਸਮਾਚਾਰ ਪੋਰਟਲ ਚਲਾਉਣ ਵਾਲੇ ਰਾਜੇਸ਼ ਕੁੰਡੂ ਦੀ ਸੋਸ਼ਲ ਮੀਡੀਆ ਪੋਸਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੱਤਰਕਾਰ ਉੱਤੇ ਆਈਪੀਸੀ ਅਤੇ ਆਈਟੀ ਐਕਟ ਦੀਆਂ ਕਈ ਧਾਰਾਵਾਂ ਦੇ ਉਲੰਘਣ ਦੇ ਦੋਸ਼ ਲੱਗੇ ਹਨ।
ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਦੀਪੇਂਦਰ ਸਿੰਘ ਹੁੱਡਾ ਸਮੇਤ ਇੰਡੀਅਨ ਨੈਸ਼ਨਲ ਲੋਕਦਲ ਦੇ ਅਭੈ ਚੌਟਾਲਾ ਨੇ ਰਾਜੇਸ਼ ਕੁੰਡੂ ‘ਤੇ ਮਾਮਲਾ ਦਰਜ ਕਰਨ ਦੀ ਨਿੰਦਾ ਕਰਦਿਆਂ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।


ਰਿਪੋਰਟ ਦੇ ਅਨੁਸਾਰ ਰਾਜੇਸ਼ ਕੁੰਡੂ ਆਪਣੀ ਵੈਬਸਾਇਟ ਅਤੇ ਸੋਸ਼ਲ ਮੀਡੀਆ ਦੇ ਜਰੀਏ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਜੋਰ ਸ਼ੋਰ ਨਾਲ ਕਵਰ ਕਰਦੇ ਰਹੇ ਹਨ। ਹਿਸਾਰ ਪੁਲਿਸ ਦੇ ਇੱਕ ਅਧਿਕਾਰੀ ਵੱਲੋਂ ਦਰਜ ਦੀ ਕੀਤੀ ਗਈ ਐੱਫਆਈਆਰ ‘ਚ ਦੋਸ਼ ਲਗਾਇਆ ਗਿਆ ਹੈ ਕਿ ਕੁੰਡੂ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਹਿਸਾਰ ਆਉਣ ਵਾਲੇ ਦਿਨਾਂ ਵਿੱਚ ਜਾਤੀਗਤ ਹਿੰਸਾ ਦਾ ਗਵਾਹ ਬਣੇਗਾ ਅਤੇ ਇਸ ਤੋਂ ਬਾਅਦ ਸੂਬਾ ਅਤੇ ਫਿਰ ਦੇਸ਼ ਵਿੱਚ ਹੋਣ ਵਾਲੀ ਹਿੰਸਾ ਦਾ ਬਲੂ ਪ੍ਰਿੰਟ ਹੋਵੇਗਾ।

Exit mobile version