The Khalas Tv Blog India ‘ਸੁਖਬੀਰ ਬਾਦਲ ਨੇ ਹਿਕ ਕੇ ਹੱਥ ਮਾਰ ਕੇ ਕਿਹਾ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’! ਸੌਦਾ ਸਾਧ ਦੀ ਮੁਆਫ਼ੀ ‘ਤੇ ਗਵਾਹ ਕਲੇਰ ਦਾ ਵੱਡਾ ਖੁਲਾਸਾ !
India Punjab Religion

‘ਸੁਖਬੀਰ ਬਾਦਲ ਨੇ ਹਿਕ ਕੇ ਹੱਥ ਮਾਰ ਕੇ ਕਿਹਾ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’! ਸੌਦਾ ਸਾਧ ਦੀ ਮੁਆਫ਼ੀ ‘ਤੇ ਗਵਾਹ ਕਲੇਰ ਦਾ ਵੱਡਾ ਖੁਲਾਸਾ !

ਬਿਉਰੋ ਰਿਪੋਰਟ – ਬਰਗਾੜੀ ਬੇਅਦਬੀ ਤੋਂ ਲੈਕੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵੱਲੋਂ ਮਿਲੀ ਮੁਆਫ਼ੀ ਅਤੇ ਇਸ ਪੂਰੇ ਮੁਆਫ਼ੀਨਾਮੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਲੈਕੇ ਡੇਰੇ ਦੀ ਸਿਆਸੀ ਵਿੰਗ ਨਾਲ ਜੁੜੇ ਪ੍ਰਦੀਪ ਕਲੇਰ ਨੇ ਵੱਡਾ ਖੁਲਾਸਾ ਕੀਤਾ ਹੈ । ਧਾਰਾ 164 ਅਧੀਨ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਪ੍ਰਦੀਪ ਕਲੇਰ ਨੇ ਸੌਦਾ ਸਾਧ ਅਤੇ ਹਨੀਪ੍ਰੀਤ ਨੂੰ ਬੇਅਦਬੀ ਦਾ ਮੁਖ ਮੁਲਜ਼ਮ ਦੱਸਿਆ ਸੀ । ਪਰ ਹੁਣ ਉਸ ਤੋਂ ਕਈ ਕਦਮ ਅੱਗੇ ਵੱਧ ਕੇ ਕਲੇਰ ਨੇ ਸੁਖਬੀਰ ਸਿੰਘ ਬਾਦਲ ਦੇ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਤੋਂ ਲੈਕੇ ਬਾਬੇ ਨਾਲ ਚੁੱਪ-ਚਪੀਤੇ ਕੀਤੀਆਂ ਕਈ ਮੁਲਾਕਾਤਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ । ਸਿਰਫ਼ ਇੰਨਾਂ ਹੀ ਨਹੀਂ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਬਿਆਨ ਤੋਂ ਪਿੱਛੇ ਨਹੀਂ ਹੱਟਣਗੇ ਉਨ੍ਹਾਂ ਕੋਲ ਪੂਰੇ ਸੂਬਤ ਹਨ । ਇਸ ਪੂਰੇ ਖੁਲਾਸੇ ਦੇ ਨਾਲ ਕਲੇਰ ਨੇ ਪੰਜਾਬ ਪੁਲਿਸ ਦੇ ਦਾਅਵਿਆਂ ਤੇ ਵੀ ਕਈ ਸਵਾਲ ਖੜੇ ਕੀਤੇ ਹਨ । ਇਸ ਦੌਰਾਨ ਪ੍ਰਦੀਪ ਕਲੇਰ ਨੇ ਸਿੱਖ ਭਾਈਚਾਰੇ ਕੋਲੋ ਸੱਚ ਤੇ ਖੜੇ ਰਹਿਣ ਦੇ ਲਈ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ ।

ਫਿਲਮ ਰਿਲੀਜ਼ ਕਰਵਾਉਣ ਲਈ ਸੁਖਬੀਰ ਤੱਕ ਪਹੁੰਚ

ਪੱਤਰਕਾਰ ਰਿਤੇਸ਼ ਲੱਖੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਡੇਰੇ ਦੀ ਸਿਆਸੀ ਕਮੇਟੀ ਦੇ ਮੁੱਖੀ ਪ੍ਰਦੀਪ ਕਲੇਰ ਨੇ ਦੱਸਿਆ ਸਤੰਬਰ 2015 ਵਿੱਚ ਸੌਦਾ ਸਾਧ ਦਾ ਸ੍ਰੀ ਅਕਾਲ ਤਖਤ ਨੂੰ ਭੇਜਿਆ ਗਿਆ ਮੁਆਫ਼ੀਨਾਮਾ ਦੀ ਘਟਨਾ ਮੇਰੇ ਸਾਹਮਣੇ ਹੋਈ ਸੀ ਅਤੇ ਉਹ ਇਸ ਵਿੱਚ ਗਵਾਹ ਹੈ । ਕਲੇਰ ਨੇ ਦੱਸਿਆ ਸੌਧਾ ਸਾਧ ਦੀ ਪਹਿਲੀ MSG ਫਿਲਮ ਸਿੱਖ ਸੰਗਤ ਦੇ ਵਿਰੋਧੀ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ । ਹਨੀਪ੍ਰੀਤ ਚਾਹੁੰਦੇ ਸਨ ਕਿ ਪੰਜਾਬ ਵਿੱਚ MSG-2 ਰਿਲੀਜ਼ ਜ਼ਰੂਰ ਹੋਵੇ ਤਾਂਕੀ ਉਨ੍ਹਾਂ ਨੂੰ 200 ਕਰੋੜ ਦਾ ਫਾਇਦਾ ਹੋਵੇ । ਕਲੇਰ ਨੇ ਦੱਸਿਆ ਕਿ ਉਸ ਤੋਂ ਬਾਅਦ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਮੈਨੂੰ ਅਤੇ ਬਾਬੇ ਦੀ ਪੰਜਾਬ ਵਿੱਚ ਸਿਆਸੀ ਵਿੰਗ ਦੇ ਮੁਖੀ ਨੂੰ ਹਰਸ਼ ਕਲੇਰ ਨੂੰ ਸੁਖਬੀਰ ਸਿੰਘ ਬਾਦਲ ਕੋਲ ਭੇਜਿਆ ਅਤੇ ਕਿਹਾ ਕਿ ਉਸ ਨੂੰ ਕਹੋ ਕਿ ਅਸੀਂ 2012 ਵਿੱਚ ਤੁਹਾਡੀ ਅਤੇ ਬੀਬਾ ਜੀ ਦੀ ਮਦਦ ਕੀਤੀ ਸੀ ਹੁਣ ਤੁਸੀਂ ਸਾਡੀ ਫਿਲਮ ਰਿਲੀਜ਼ ਕਰਵਾਉ । ਅਸੀਂ ਤੁਹਾਨੂੰ ਅੱਗੇ ਵੀ ਮਦਦ ਕਰਦੇ ਰਹਾਂਗੇ ।

‘ਇੱਥੇ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’

ਪ੍ਰਦੀਪ ਕਲੇਰ ਨੇ ਦੱਸਿਆ ਕਿ ਮੈਂ ਹਰਸ਼ ਧੁਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਦੀ 12 ਸਫਦਰਜੰਗ ਬੰਗਲੇ ਗਏ,ਸੁਖਬੀਰ ਸਿੰਘ ਬਾਦਲ ਸ਼ਨਿੱਚਰਵਾਰ ਅਤੇ ਐਤਵਾਰ ਉੱਥੇ ਹੀ ਮਿਲ ਦਾ ਸੀ। ਇਹ ਜੁਲਾਈ ਅਤੇ ਅਗਸਤ ਦਾ ਮਹੀਨਾ ਸੀ । ਅਸੀਂ ਸੁਖਬੀਰ ਬਾਦਲ ਨੂੰ ਬਾਬੇ ਦੇ ਮੈਸੇਜ ਬਾਰੇ ਜਾਣਕਾਰੀ ਦਿੱਤੀ ਤਾਂ ਸੁਖਬੀਰ ਬਾਦਲ ਨੇ ਕਿਹਾ ਮੈਂ 2012 ਵਿੱਚ ਜਦੋਂ ਸੌਦਾ ਸਾਧ ਨੂੰ ਮਿਲਿਆ ਸੀ ਤਾਂ ਮੈਂ ਬਾਬੇ ਨੂੰ ਕਿਹਾ ਸੀ,ਤੁਸੀਂ ਮੁਆਫੀਨਾਮਾ ਭੇਜੋ । ਕਲੇਰ ਨੇ ਕਿਹਾ ਬਾਬੇ ਨੂੰ ਪੰਥ ਤੋਂ ਛੇਕ ਦਿੱਤਾ ਸੀ ਇਸ ਦੇ ਬਾਵਜੂਦ ਸੁਖਬੀਰ ਬਾਦਲ ਲੁੱਕ ਕੇ ਡੇਰਾ ਸਿਰਸਾ ਸਫਿਟ ਗੱਡੀ ਵਿੱਚ ਬੈਠ ਕੇ 2012 ਵਿੱਚ ਆਇਆ ਸੀ । ਫਿਰ ਕਲੇਰ ਨੇ ਕਿਹਾ ਸੁਖਬੀਰ ਬਾਦਲ ਨੇ ਸਾਨੂੰ ਕਿਹਾ ਤੁਸੀਂ ਬਾਬੇ ਨੂੰ ਕਹੋ ਮੁਆਫੀਨਾਮੇ ਭੇਜੇ ਫਿਰ ਮੈਂ ਸਭ ਕਰਵਾ ਦੇਵਾਂਗਾ, ਜਦੋਂ ਹਸ਼ਰ ਨੇ ਪੁੱਛਿਆ ਕੀ ਫਿਰ ਸਭ ਕੁਝ ਠੀਕ ਹੋ ਜਾਵੇਗਾ ਤਾਂ ਸੁਖਬੀਰ ਬਾਦਲ ਨੇ ਹਿੱਕ ਕੇ ਹੱਥ ਮਾਰ ਦੇ ਹੋਏ ਕਿਹਾ ਕਿ ‘ਜਿਵੇਂ ਤੁਹਾਡੇ ਸਿਸਟਮ ਦਾ ਉਹ ਬਾਬਾ ਹੈ ਇੱਥੇ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’।

ਹਿੰਦੀ ‘ਚ ਤਿਆਰ ਸਪੱਸ਼ਟੀਕਰਨ

ਕਲੇਰ ਨੇ ਦੱਸਿਆ ਫਿਰ ਅਸੀਂ ਮੁੰਬਈ ਦੇ JW ਮੈਰੀਅਟ ਫਾਈਵ ਸਟਾਰ ਹੋਟਲ ਗਏ ਜਿੱਥੇ ਬਾਬਾ ਆਪਣੀ ਫਿਲਮ ਦੀ ਪ੍ਰੀ ਪ੍ਰੋਡਕਸ਼ਨ ‘ਤੇ ਕੰਮ ਕਰ ਰਿਹਾ ਸੀ । ਅਸੀਂ ਬਾਬੇ ਨੂੰ ਕਿਹਾ ਸਪਸ਼ਟੀਕਰਨ ਦੇਣਾ ਹੋਵੇਗਾ । ਤਾਂ ਸੌਦਾ ਸਾਧ ਸੋਚਾ ਵਿੱਚ ਪੈ ਗਿਆ,ਹਨੀਪ੍ਰੀਤ ਨੇ ਸਮਝਾਇਆ ਕਿ ਇਕ ਹਸਤਾਖਰ ਨਾਲ 200 ਕਰੋੜ ਆ ਜਾਣਗੇ ਤਾਂ ਸਪੱਸ਼ਟੀਕਰਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ । ਅਗਲੇ ਦਿਨ ਸਵੇਰੇ ਬਾਬੇ ਦੇ ਪ੍ਰੇਮੀ ਰਾਕੇਸ਼ ਦਿੜਬਾ ਨੇ ਸਾਰਾ ਸਪੱਸ਼ਟੀਕਰਨ ਹਿੰਦੀ ਵਿੱਚ ਤਿਆਰ ਕੀਤਾ,ਬਾਬੇ ਨੇ ਹਸਤਾਖਰ ਕੀਤੇ ।

ਸੁਖਬੀਰ ਨੇ ਖਿਮਾ ਯਾਚਨਾ ਵਰਡ ਮੁਆਫੀਨਾਮੇ ਵਿੱਚ ਪਾਇਆ

ਕਲੇਰ ਨੇ ਦੱਸਿਆ ਫਿਰ ਅਸੀਂ ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਕੋਲ ਪਹੁੰਚੇ ਉਨ੍ਹਾਂ ਦਲਜੀਤ ਚੀਮਾ ਨੂੰ ਕਿਹਾ ਮੁਆਫੀਨਾਮਾ ਅੰਮ੍ਰਿਤਸਰ ਦੇ ਦਿਉ,ਚੀਮਾ ਨੇ ਕਿਹਾ ਇਹ ਹਿੰਦੀ ਵਿੱਚ ਹੈ ਤਾਂ ਸੁਖਬੀਰ ਨੇ ਪੰਜਾਬ ਵਿੱਚ ਟਰਾਂਸਲੇਟ ਦੇ ਨਿਰਦੇਸ਼ ਦਿੱਤੇ । ਪੰਜਾਬ ਵਾਲੇ ਮੁਆਫ਼ੀਨਾਮੇ ਵਿੱਚ ‘ਖਿਮਾ ਦਾ ਯਾਚਨਾ’ ਵਰਡ ਸੁਖਬੀਰ ਬਾਦਲ ਵੱਲੋਂ ਪਾਇਆ ਗਿਆ ਜੋ ਕਿ ਸੌਦਾ ਸਾਧ ਦੇ ਸਪੱਸ਼ਟੀਕਰਨ ਵਿੱਚ ਨਹੀਂ ਸੀ । ਫਿਰ ਸਕੈਨ ਕਰਵਾ ਕੇ ਬਾਬੇ ਦੇ ਹਸਤਾਖਰ ਵੀ ਕਾਪੀ ਕਰ ਲਏ ਗਏ । ਪੰਜ ਸਿੰਘ ਸਾਹਿਬਾਨਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦੇ ਦਿੱਤੀ ਤਾਂ ਸਿੱਖ ਸੰਗਤ ਨੇ ਕਰੜਾ ਇਤਰਾਜ਼ ਕੀਤਾ । ਮੁਆਫੀਨਾਮਾ ਜਦੋਂ ਮੀਡੀਆ ਵਿੱਚ ਆਇਆ ਤਾਂ ਬਾਬਾ ਗੁੱਸੇ ਵਿੱਚ ਆਇਆ ਮੈਂ ਤਾਂ ਮੁਆਫ਼ੀ ਮੰਗੀ ਨਹੀਂ ‘ਖਿਮਾ ਦਾ ਯਾਚਨਾ’ ਕਿਉਂ ਲਿਖਿਆ । ਬਾਬਾ ਮੇਰੇ ਅਤੇ ਹਰਸ਼ ਧੁਰੀ ‘ਤੇ ਗੁੱਸਾ ਹੋਏ । ਫਿਰ ਸੁਖਬੀਰ ਬਾਦਲ ਦੇ ਔਖੇ ਹੋਏ ।

ਬਾਬੇ ਨੂੰ ਅੰਮ੍ਰਿਤਸਰ ਜਾਣ ਹੇਵੋਗਾ

ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਨੇ ਹਰਸ਼ ਧੁਰੀ ਨੂੰ ਕਿਹਾ ਬਾਬੇ ਨੂੰ ਅੰਮ੍ਰਿਤਸਰ ਜਾਣਾ ਹੋਵੇਗਾ ਮੈਂ ਚਾਰਟਰਡ ਪਲੇਨ ਭੇਜ ਦੇਵਾਂਗਾ। ਸਵੇਰੇ ਤਿੰਨ ਵਜੇ ਬਾਬਾ ਅੰਮ੍ਰਿਤਰ ਪਹੁੰਚ ਜਾਵੇਗਾ,ਸੁਰੱਖਿਆ ਦਾ ਇੰਤਜ਼ਾਮ ਮੈਂ ਕਰਾਂਗਾ,ਬਾਬੇ ਨੇ ਕਿਹਾ ਮੈਂ ਨਹੀਂ ਜਾ ਸਕਦਾ ਹਾਂ । ਕਲੇਰ ਨੇ ਦੱਸਿਆ ਕਿ ਫਿਰ ਸੁਖਬੀਰ ਨੇ ਹਰਸ਼ ਧੁਰੀ ਅਤੇ ਮੈਨੂੰ ਫੋਨ ਕੀਤਾ ਦਿੱਲੀ ਬੁਲਾਇਆ ਕਿਹਾ ਮੁੜ ਤੋਂ ਲਿਖੋ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ,ਸਤਿਕਾਰ ਕਰਦੇ ਹਾਂ । ਅਸੀਂ ਸਿੱਖਾਂ ਦੇ ਨਾਲ ਹਾਂ । ਉਸ ਸਮੇਂ ਦਿੱਲੀ ਵਾਲੇ ਘਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸੀ ।

ਅਸੀਂ 2017 ਅਤੇ 2019 ਵਿੱਚ ਸੁਖਬੀਰ ਦੀ ਹਮਾਇਤ ਕੀਤੀ

ਪ੍ਰਦੀਪ ਨੇ ਦਾਅਵਾ ਕੀਤਾ ਅਸੀਂ ਮੁੜ ਤੋਂ 2017 ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ । ਚੋਣਾਂ ਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਲੁੱਕ ਕੇ ਜੈਪੁਰ ਸ਼ਹਿਰ ਤੋਂ ਬਾਅਦ ਬਾਬੇ ਦੇ ਡੇਰੇ ਵਿੱਚ ਮਿਲ ਕੇ ਗਿਆ । ਪਹਿਲਾਂ ਫਾਈਵ ਸਟਾਰ ਹੋਟਲ ਵਿੱਚ ਰੁਕਿਆ ਫਿਰ ਡੇਰੇ ਦੀ ਗੱਡੀ ਵਿੱਚ ਗਿਆ ਹੈ । 4 ਫਰਵਰੀ 2017 ਨੂੰ ਵੋਟਿੰਗ ਸੀ 2 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਓਡੀ ਗੱਡੀ ਵਿੱਚ ਬੈਕੇ ਦਿੱਲੀ ਦੇ ਗ੍ਰੇਟਰ ਕਲਾਸ਼ ਵਿੱਚ ਰਾਤ 9 ਵਜੇ ਆਉਂਦਾ ਹੈ । ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐੱਮ ਸੀ,ਸਾਰਾ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ । ਕਲੇਰ ਨੇ ਦੱਸਿਆ ਕਿ ਇਸ ਤੋਂ ਬਾਅਦ 2019 ਦੀਆਂ ਲੋਕਸਭਾ ਚੋਣਾਂ ਵਿੱਚ ਡੇਰੇ ਨੇ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਦੀ ਮਦਦ ਕੀਤੀ ।

‘ਮੇਰੇ ਤੇ ਕੋਈ ਸਿਆਸੀ ਦਬਾਅ ਨਹੀਂ’

ਪ੍ਰਦੀਪ ਕਲੇਰ ਨੂੰ ਜਦੋਂ ਪੱਤਰਕਾਰ ਰਿਤੇਸ਼ ਲੱਖੀ ਨੇ ਪੁੱਛਿਆ ਕੀ SIT ਨੇ ਤੁਹਾਨੂੰ ਸਰਕਾਰੀ ਗਵਾਹ ਬਣਨ ਦੇ ਲਈ ਕੋਈ ਦਬਾਅ ਪਾਇਆ ਹੈ ਤਾਂ ਉਸ ਨੇ ਕਿਹਾ ਮੇਰੇ ‘ਤੇ ਕੋਈ ਦਬਾਅ ਨਹੀਂ ਹੈ ਮੈਂ 80 ਦੇ ਦਹਾਕੇ ਤੋਂ ਡੇਰੇ ਨਾਲ ਜੁੜਿਆ ਸੀ,ਮੇਰਾ ਮਨ ਹਿਮਨੋਟਾਇਜ਼ ਕੀਤਾ ਗਿਾਆ ਸੀ । ਮੇਰਾ ਮਨ ਹੁਣ ਭਰ ਗਿਆ ਸੀ ਜੋ ਸੱਚ ਹੈ ਉਹ ਹੀ ਕਹਿਣਾ ਹੈ । ਬਾਬੇ ਦੇ ਪੁੱਠੇ ਕੰਮਾਂ ਵਿੱਚ ਮੈਂ ਹੋਰ ਸਾਥ ਨਹੀਂ ਦੇ ਸਕਦਾ ਸੀ,ਮੈਂ ਪਰਮਾਤਮਾ ਨੂੰ ਮੂੰਹ ਵਿਖਾਉਣਾ ਹੈ ।

ਪੁਲਿਸ ‘ਤੇ ਵੀ ਚੁੱਕੇ ਸਵਾਲ

ਪ੍ਰਦੀਪ ਕਲੇਰ ਨੇ ਇੰਟਰਵਿਊ ਦੌਰਾਨ ਪੁਲਿਸ ਵੀ ਸਵਾਲਾਂ ਦੇ ਘੇਰ ਵਿੱਚ ਹੈ । ਉਨ੍ਹਾਂ ਕਿਹਾ ਮੈਂ ਹੈਰਾਨ ਹਾਂ ਕਿ ਮੇਰਾ ਨਾਂ ਰਕੇਸ਼ ਦਿੜਬਾ, ਹਰਸ਼ ਧੂਰੀ ਤੇ ਗਗਨ ਬਰੇਟਾ ਵਾਂਗ ਫਰਾਰ ਦੀ ਲਿਸਟ ਵਿੱਚ ਸੀ । ਮੈਂ ਕਦੇ ਵੀ ਫਰਾਰ ਨਹੀਂ ਸੀ,ਕਈ ਵਾਰ ਹਵਾਈ ਜਹਾਜ ਦੇ ਨਾਲ ਯਾਤਰਾ ਕੀਤਾ,ਦੇਸ਼ ਦੇ ਹਰ ਸ਼ਹਿਰ ਵਿੱਚ ਕੰਮ ਕਰਨ ਲਈ ਜਾਂਦਾ ਸੀ,ਮੈਨੂੰ ਕਦੇ ਵੀ ਪੁਲਿਸ ਦਾ ਪੇਸ਼ੀ ਦਾ ਨੋਟਿਸ ਨਹੀਂ ਮਿਲਿਆ । ਜਦੋਂ ਇਸੇ ਸਾਲ ਪੁਲਿਸ ਗੁਰੂਗਰਾਮ ਮੈਨੂੰ ਮਿਲਣ ਪਹੁੰਚੀ ਤਾਂ ਮੈਂ ਇੱਕ ਦਮ ਤਿਆਰ ਹੋ ਗਿਆ ਅਤੇ SIT ਨੂੰ ਕਿਹਾ ਤੁਸੀਂ ਮੈਨੂੰ ਖੁੱਲ੍ਹ ਕੇ ਪੁੱਛ ਸਕਦੇ ਹੋ ਮੈਂ ਸਾਰੀਆਂ ਚੀਜ਼ਾ ਦੱਸਾਂਗਾ । ਪ੍ਰਦੀਪ ਕਲੇਰ ਦੀ ਗੱਲ ਤੇ ਯਕੀਨ ਮੰਨੀਏ ਤਾਂ ਪੁਲਿਸ ਨੇ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਯਾਨੀ ਕੇਸ ਨੂੰ ਲੈਕੇ ਪੁਲਿਸ ਤੇ ਵੀ ਦਬਾਅ ਸੀ ।

‘ਸੌਦਾ ਸਾਧ ਤੇ ਹਨੀਪ੍ਰੀਤ ਨੇ ਬੇਅਦਬੀ ਕਰਵਾਈ’

ਪ੍ਰਦੀਪ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਦਿੱਤੇ 164 ਅਧੀਨ ਗਵਾਈ ਦੌਰਾਨ ਦੱਸਿਆ ਸੀ ਕਿ ਜਦੋਂ ਇੱਕ ਸਿੱਖ ਪ੍ਰਚਾਰਕ ਦੇ ਪ੍ਰਚਾਰ ਤੋਂ ਬਾਅਦ ਡੇਰੇ ਦੇ ਲਾਕੇਟ ਲੋਕਾਂ ਨੇ ਸੁੱਟ ਦਿੱਤੇ ਤਾਂ ਉਸ ਸਮੇਂ ਮੈਂ ਦਿੱਲੀ ਵਿੱਚ ਬਾਬੇ ਨੂੰ ਮਿਲਣ ਦੇ ਲਈ ਪਹੁੰਚਿਆ ਸੀ । ਤਾਂ ਕਿਸੇ ਨੇ ਸੌਦਾ ਸਾਧ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਹਨੀਪ੍ਰੀਤ ਨੇ ਵੀ ਸਿੱਖਾਂ ਦਾ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਨਿਰਦੇਸ਼ ਪੰਜਾਬ ਦੀ ਸਿਆਸੀ ਵਿੰਗ ਦੇ ਮੁਖੀ ਮਹਿੰਦਰ ਪਾਲ ਬਿੱਟੂ ਨੂੰ ਦਿੱਤੇ ਜਿਸ ਤੋਂ ਬਾਅਦ ਬੇਅਦਬੀ ਹੋਈ । ਪਰ ਮੁਆਫ਼ੀਨਾਮੇ ਨੂੰ ਲੈਕੇ ਕਲੇਰ ਨੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਲੈਕੇ ਹੁਣ ਜਿਹੜਾ ਖੁਲਾਸਾ ਕੀਤਾ ਹੈ ਉਹ ਹੈਰਾਨ ਕਰਨ ਵਾਲਾ ਜ਼ਰੂਰੀ ਹੈ । ਉਹ ਸ੍ਰੀ ਅਕਾਲ ਤਖਤ ਤੇ ਮੁਆਫ਼ੀ ਨੂੰ ਲੈਕੇ ਉਨ੍ਹਾਂ ਦੀ ਮੁਸ਼ਕਿਲਾਂ ਵਧਾ ਸਕਦਾ ਹੈ ।

 

Exit mobile version